2023 ਗ੍ਰਿਫਿਥ ਸਿੱਖ ਖੇਡਾਂ ਨੂੰ ਸਨਮਾਨਿਆ ਗਿਆ ਆਸਟ੍ਰੇਲੀਆ ਦੇ ਟੋਪ ਟੂਰੀਜ਼ਮ ਅਵਾਰਡ ਨਾਲ
ਆਕਲੈਂਡ - 2023 ਗ੍ਰਿਫਿਥ ਸਿੱਖ ਖੇਡਾਂ ਨੂੰ ਆਸਟ੍ਰੇਲੀਆ ਦੇ ਟੋਪ ਟੂਰੀਜ਼ਮ ਅਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਅਵਾਰਡ ਸਲਾਨਾ ਗ੍ਰਿਫਿਥ ਬਿਜਨੈਸ ਚੈਂਬਰ ਅਵਾਰਡ ਸਮਾਗਮ ਦੌਰਾਨ ਬੀਤੇ ਸ਼ਨੀਵਾਰ ਦਿੱਤਾ ਗਿਆ ਹੈ ਤੇ ਅਵਾਰਡ 'ਆਉਟਸਟੈਂਡਿੰਗ ਵੀਜ਼ੀਟਰ ਐਕਸਪੀਰੀਅਂਸ' ਸ਼੍ਰੇਣੀ ਦਾ ਹੈ।ਇਹ ਇੱਕ ਸਲਾਨਾ ਸ਼ਹੀਦੀ ਟੂਰਨਾਮੈਂਟ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ, ਇਵੈਂਟਸ ਕਰਵਾਈਆਂ ਜਾਂਦੀਆਂ ਹਨ। ਮੌਕੇ 'ਤੇ ਪੁੱਜਣ ਵਾਲੇ ਦਰਸ਼ਕਾਂ ਲਈ ਮੁਫਤ ਫੂਡ ਸਟਾਲ ਵੀ ਲਾਏ ਜਾਂਦੇ ਹਨ।ਆਰਗੇਨਾਈਜਰ ਮਨਜੀਤ ਚੁੱਗਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਸਾਲਾ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ ਤੇ ਦਰਸ਼ਕਾਂ ਵਿੱਚ ਇਸ ਟੂਰਨਾਮੈਂਟ ਨੂੰ ਲੈਕੇ ਪਿਆਰ ਵੀ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਅਨੁਮਾਨਿਤ 30,000 ਤੋਂ 35,000 ਦਰਸ਼ਕ ਇਹ ਟੂਰਨਾਮੈਂਟ ਦੇਖਣ ਪੁੱਜੇ।ਉਨ੍ਹਾਂ ਦੱਸਿਆ ਕਿ ਆਉਂਦੇ ਸਾਲ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਹੋਰ ਵੀ ਵੱਡੇ ਪੱਧਰ 'ਤੇ ਦਰਸ਼ਕਾਂ ਦੇ ਪੁੱਜਣ ਦੀ ਆਸ ਹੈ।