ਆਸਟ੍ਰੇਲੀਆ ਵਾਸੀਆਂ ਨੂੰ ਮਾਰਕੀਟ ਵਿੱਚ ਚੱਲ ਰਹੇ ਨਕਲੀ ਨੋਟਾਂ ਤੋਂ ਸੁਚੇਤ ਰਹਿਣ ਦੀ ਹੋਈ ਅਪੀਲ

NZ Punjabi NewsNZ Punjabi News
ਆਸਟ੍ਰੇਲੀਆ ਵਾਸੀਆਂ ਨੂੰ ਮਾਰਕੀਟ ਵਿੱਚ ਚੱਲ ਰਹੇ ਨਕਲੀ ਨੋਟਾਂ ਤੋਂ ਸੁਚੇਤ ਰਹਿਣ ਦੀ ਹੋਈ ਅਪੀਲ
ਆਕਲੈਂਡ - ਆਸਟ੍ਰੇਲੀਅਨ ਪੁਲਿਸ ਵਲੋਂ ਆਸਟ੍ਰੇਲੀਆ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਡਾਰਵਿਨ, ਸਿਡਨੀ, ਕੁਈਨਜ਼ਲੈਂਡ ਤੋਂ ਅਜਿਹੀਆਂ ਕਈ ਘਟਨਾਵਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਗ੍ਰਾਹਕਾਂ ਨੂੰ ਜਾਂ ਦੁਕਾਨਦਾਰਾਂ $੫੦ ਜਾਂ $੧੦੦ ਦੇ ਨਕਲੀ ਨੋਟ ਮਿਲੇ ਹਨ, ਇਹ ਨਕਲੀ ਨੋਟ $੫੦ ਅਤੇ $੧੦੦ ਦੇ ਦੱਸੇ ਜਾ ਰਹੇ ਹਨ।ਪੁਲਿਸ ਨੇ ਸਾਫ ਕੀਤਾ ਹੈ ਕਿ ਦੇਖਣ ਨੂੰ ਇਹ ਨੋਟ ਅਸਲੀ ਨੋਟ ਅਸਲ ਵਰਗੇ ਹੀ ਲੱਗਦੇ ਹਨ, ਪਰ ਥੋੜਾ ਧਿਆਨ ਦਿੱਤੇ ਜਾਣ 'ਤੇ ਇਨ੍ਹਾਂ ਦੀ ਪੇਪਰ ਕੁਆਲਟੀ ਘਟੀਆ ਦਰਜੇ ਦੀ ਅਤੇ ਡਿਸਪਲੇਅ ਵਿੰਡੋ ਪਾਰਦਰਸ਼ੀ ਨਹੀਂ ਹੈ। ਜੇ ਕਿਸੇ ਨੂੰ ਅਜਿਹੇ ਨੋਟ ਮਿਲਣ ਤਾਂ ਉਹ ਪੁਲਿਸ ਨੂੰ ਤੁਰੰਤ ਸੰਪਰਕ ਕਰੇ।