ਐਸ ਯੂ ਵੀ ਤੇ ਬਾਈਕ ਦੀ ਟੱਕਰ ਵਿੱਚ ਮਾਰੇ ਗਏ ਭਾਰਤੀ ਨੌਜਵਾਨ ਦੀ ਹੋਈ ਪਹਿਚਾਣ
ਆਕਲੈਂਡ - ਬੀਤੇ ਮਹੀਨੇ ਸਿਡਨੀ ਵਿੱਚ ਐਸ ਯੂ ਵੀ ਗੱਡੀ ਅਤੇ ਬਾਈਕ ਦੇ ਵਿਚਾਲੇ ਹੋਈ ਟੱਕਰ ਵਿੱਚ ਜਿਸ ਭਾਰਤੀ ਨੌਜਵਾਨ ਦੀ ਮੌਤ ਹੋਈ ਸੀ, ਉਸਦੀ ਪਹਿਚਾਣ ਪੁਲਿਸ ਨੇ ਜਾਰੀ ਕਰਦਿਆਂ ਦੱਸਿਆ ਹੈ ਕਿ ਉਹ 22 ਸਾਲਾ ਅਕਸ਼ੈ ਦੌਲਤਾਨੀ ਸੀ, ਜੋ ਸਕਾਲਰਸ਼ਿਪ 'ਤੇ ਮਾਸਟਰਜ਼ ਡਿਗਰੀ ਕਰਨ ਆਸਟ੍ਰੇਲੀਆ ਆਇਆ ਸੀ। ਅਕਸ਼ੈ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤ ਸੀ ਤੇ ਮੁੰਬਈ ਨਾਲ ਸਬੰਧਤ ਸੀ। ਅਕਸ਼ੈ ਉਬਰ ਲਈ ਫੂਡ ਡਿਲੀਵਰੀ ਰਾਈਡਰ ਵਜੋਂ ਕੰਮ ਕਰਦਾ ਸੀ ਤੇ ਹਾਦਸੇ ਮੌਕੇ ਡਿਲੀਵਰੀ ਦੇਣ ਜਾ ਰਿਹਾ ਸੀ।