ਗੁਰਪ੍ਰੀਤ ਸਿੰਘ ਨੇ ਦਸਤਾਰ ਦੀ ਮੱਦਦ ਨਾਲ ਜਖਮੀ ਗੋਰੀ ਦੀ ਬਚਾਈ ਜਾਨ
ਆਕਲੈਂਡ - ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਹਿੱਲ ਟਾਊਨ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਆਪਣੇ ਨੇਕ ਕਾਰਜ ਲਈ ਕਾਫੀ ਵਡਿਆਈ ਖੱਟ ਰਹੇ ਹਨ।ਆਪਣੇ ਬੇਟੇ ਨਾਲ ਜਦੋਂ ਉਹ ਗਰੋਸਰੀ ਲੈਕੇ ਘਰ ਵਾਪਸੀ ਕਰ ਰਹੇ ਸਨ ਤਾਂ ਇੱਕ ਜਖਮੀ ਹੋਈ ਗੋਰੀ ਮਹਿਲਾ ਉਨ੍ਹਾਂ ਨੂੰ ਰਸਤੇ ਵਿੱਚ ਮਿਲੀ। ਮਹਿਲਾ ਦੇ ਖੂਨ ਨੂੰ ਵੱਗਦਾ ਦੇਖ ਬਿਨ੍ਹਾਂ ਦੇਰੀ ਗੁਰਪ੍ਰੀਤ ਸਿੰਘ ਨੇ ਆਪਣੀ ਦਸਤਾਰ ਉਤਾਰੀ ਤੇ ਮਹਿਲਾ ਦੇ ਫੱਟ ਨੂੰ ਬੰਨ ਦਿੱਤਾ ਤੇ ਉਸਤੋਂ ਬਾਅਦ ਮੱਦਦ ਲਈ ਐਬੂਲੈਂਸ ਨੂੰ ਬੁਲਾ ਲਿਆ।ਇਸ ਮੱਦਦ ਲਈ ਇਲਾਕੇ ਦੇ ਲੋਕ ਗੁਰਪ੍ਰੀਤ ਸਿੰਘ ਦੀ ਕਾਫੀ ਹੌਂਸਲਾਵਧਾਈ ਕਰ ਰਹੇ ਹਨ।