ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਜੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

NZ Punjabi NewsNZ Punjabi News
ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਜੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਮੈਲਬੌਰਨ : - 22 ਅਗਸਤ ( ਸੁਖਜੀਤ ਸਿੰਘ ਔਲਖ ) ਆਸਟਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਉੱਘੀ ਸਖਸ਼ੀਅਤ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ । ਆਸਟਰੇਲੀਆ ਵਿੱਚ ਪੰਜਾਬੀ ਰੇਡੀਓ ਥ੍ਰੀ ਟ੍ਰਿਪਲ ਜ਼ੈੱਡ ਦੀ ਸ਼ੁਰੂਆਤ ਤੋ ਲੈ ਕੇ ਵਿਕਟੋਰੀਅਨ ਸਕੂਲ ਆਫ ਲੈਂਗੂਏਜਿਜ ਵਿੱਚ ਪੰਜਾਬੀ ਨੂੰ ਮਾਨਤਾ ਦੁਆਉਣ ਤੇ ਲਾਗੂ ਕਰਾਉਣ , ਕਰੇਗੀਬਰਨ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਲਈ ਮੋਢੀ ਮੈਂਬਰ ਹੋਣ , ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਧਰਮ , ਬੋਲੀ ਤੇ ਵਿਰਸੇ ਨੂੰ ਲੈ ਕੇ ਕੀਤੇ ਅਨੇਕਾਂ ਸ਼ਲਾਘਾਯੋਗ ਉਪਰਾਲਿਆਂ ਕਾਰਨ ਬਹੁਤ ਸਤਿਕਾਰਤ ਤੇ ਨਾਮਵਰ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਸਨ । ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਭਾਈਚਾਰੇ ਲਈ ਨਾਂ ਪੂਰਾ ਹੋਣ ਵਾਲਾ ਘਾਟਾ ਹੈ । ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਸਰਪ੍ਰਸਤ ਫੁਲਵਿੰਦਰ ਜੀਤ ਸਿੰਘ ਗਰੇਵਾਲ , ਪ੍ਰਧਾਨ ਹਰਮਨਦੀਪ ਸਿੰਘ ਬੋਪਾਰਾਏ , ਉਪ ਪ੍ਰਧਾਨ ਅਮਰਦੀਪ ਕੌਰ , ਮੀਡੀਆ ਸਲਾਹਕਾਰ ਖੁਸ਼ਪ੍ਰੀਤ ਸਿੰਘ ਸੁਨਾਮ , ਸੈਕਟਰੀ ਮਨਦੀਪ ਸਿੰਘ ਸੈਣੀ ਤੇ ਹੋਰ ਮੈਂਬਰ ਸਾਹਿਬਾਨ ਨੇ ਸ਼ੇਰਗਿੱਲ ਪ੍ਰਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਾਹਿਗੁਰੂ ਵਿੱਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ । ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਨਮਿਤ ਅੰਤਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਆਉਂਦੇ ਐਤਵਾਰ 27 ਅਗਸਤ ਨੂੰ ਹੋਵੇਗੀ ।