3 ਸਾਲਾਂ ਦੇ ਲੰਬੇ ਸਮੇਂ ਬਾਅਦ ਏਅਰ ਨਿਊਜੀਲੈਂਡ ਨੇ $412 ਮਿਲੀਅਨ ਦਾ ਪ੍ਰੋਫਿਟ ਕੀਤਾ ਦਰਜ

NZ Punjabi NewsNZ Punjabi News
3 ਸਾਲਾਂ ਦੇ ਲੰਬੇ ਸਮੇਂ ਬਾਅਦ ਏਅਰ ਨਿਊਜੀਲੈਂਡ ਨੇ $412 ਮਿਲੀਅਨ ਦਾ ਪ੍ਰੋਫਿਟ ਕੀਤਾ ਦਰਜ
ਆਕਲੈਂਡ - ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਜਾਕੇ ਏਅਰ ਨਿਊਜੀਲੈਂਡ ਨੇ ਆਪਣੇ ਕਾਰੋਬਾਰ ਤੋਂ $412 ਮਿਲੀਅਨ ਦਾ ਪ੍ਰੋਫਿਟ ਦਰਜ ਕੀਤਾ ਹੈ ਤੇ ਇਹ ਲੰਬੀ ਉਡੀਕ ਦਾ ਨਤੀਜਾ ਹੈ, ਜੋ ਕਿ ਕਰੀਬ 3 ਸਾਲ ਬਾਅਦ ਸੰਭਵ ਹੋ ਸਕਿਆ ਹੈ। ਇਸ ਖੁਸ਼ੀ ਦੇ ਮੌਕੇ ਏਅਰਲਾਈਨ ਨੇ ਆਪਣੇ ਕਰਮਚਾਰੀਆਂ ਨੂੰ ਵੀ ਇਸ ਲਾਭ ਦਾ ਹਿੱਸਾ ਡਿਵੀਡੈਂਡ ਦੇ ਰੂਪ ਵਿੱਚ ਦੇਣ ਦਾ ਫੈਸਲਾ ਲਿਆ ਹੈ।ਬੀਤੇ ਸਾਲ ਏਅਰਲਾਈਨ ਨੂੰ $591 ਮਿਲੀਅਨ ਦਾ ਮੋਟਾ ਘਾਟਾ ਪਿਆ ਸੀ ਤੇ ਉਸਤੋਂ ਬਾਅਦ ਏਅਰਲਾਈਨ ਦੀ ਮੌਜੂਦਾ ਕਾਰਗੁਜਾਰੀ ਕਾਬਿਲੇ ਤਾਰੀਫ ਹੈ।ਏਅਰ ਨਿਊਜੀਲੈਂਡ ਤੋਂ ਇਲਾਵਾ ਕਵਾਂਟਸ ਏਅਲਾਈਨ ਨੇ ਵੀ $2.7 ਬਿਲੀਅਨ ਦਾ ਪ੍ਰੋਫਿਟ ਦਰਜ ਕੀਤਾ ਹੈ ਤੇ ਕਵਾਂਟਸ ਵਲੋਂ ਵੀ ਆਪਣੇ ਯਾਤਰੀਆਂ ਨੂੰ ਖੁਸ਼ ਕਰਨ ਲਈ ਮੈਗਾ ਸੇਲ ਸ਼ੁਰੂ ਕੀਤੀ ਗਈ ਹੈ।