ਆਕਲੈਂਡ ਦੇ ਸਕੂਲ ਵਿੱਚ ਨੌਜਵਾਨ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਸਕੂਲ ਵਿੱਚ ਲਾਇਆ ਗਿਆ ਲੌਕਡਾਊਨ
ਆਕਲੈਂਡ - ਆਕਲੈਂਡ ਦੇ ਪੂਕੀਕੁਹੀ ਸਥਿਤ ਬੱਕਲੈਂਡ ਪ੍ਰਾਇਮਰੀ ਸਕੂਲ ਵਿੱਚ ਮੈਡੀਕਲ ਐਮਰਜੈਂਸੀ ਤੋਂ ਬਾਅਦ ਲੌਕਡਾਊਨ ਲਾਏ ਜਾਣ ਦੀ ਖਬਰ ਹੈ। ਸਕੂਲ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਸਕੂਲ ਵਲੋਂ ਜਾਰੀ ਜਾਣਕਾਰੀ ਅਨੁਸਾਰ ਸਕੂਲ ਵਿੱਚ ਬਾਕੀ ਦੇ ਬੱਚੇ ਸੁਰੱਖਿਅਤ ਹਨ, ਪਰ ਸੁੱਰਖਿਆ ਕਾਰਨਾਂ ਕਰਕੇ ਇਹ ਲੌਕਡਾਊਨ ਲਾਇਆ ਗਿਆ ਹੈ।ਬੱਚਿਆਂ ਨੂੰ ਲੈਜਾਣ ਆਏ ਮਾਪਿਆਂ ਨੂੰ ਸਕੂਲ ਦੇ ਗਰਾਉਂਡ ਵਿੱਚ ਦਾਖਿਲ ਨਾ ਹੋਣਦੀ ਸਲਾਹ ਹੈ।ਮਨਿਸਟਰੀ ਆਫ ਐਜੁਕੇਸ਼ਨ ਨੇ ਵੀ ਸਕੂਲ ਨੂੰ ਇਸ ਮਸਲੇ ਵਿੱਚ ਮੱਦਦ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਸਕੂਲ ਵਿੱਚ ਸਭ ਕੁਝ ਸਧਾਰਨ ਰੂਪ ਵਿੱਚ ਚੱਲ ਸਕੇ।