ਆਕਲੈਂਡ ਪੁਲਿਸ ਨੂੰ ਕਤਲ ਮਾਮਲੇ ਵਿੱਚ ਇਸ ਮਹਿਲਾ ਦੀ ਭਾਲ
ਆਕਲੈਂਡ (ਹਰਪ੍ਰਤਿ ਸਿੰਘ) - ਬੀਤੀ 4 ਅਗਸਤ ਨੂੰ ਆਕਲੈਂਡ ਦੀ ਕੁਈਨ ਸਟਰੀਟ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ 2 ਜਣਿਆਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ, ਇਸ ਹਮਲੇ ਵਿੱਚ ਜਖਮੀਆਂ ਵਿੱਚੋਂ ਇੱਕ ਦੀ ਮੌਤ ਹਸਪਤਾਲ ਵਿੱਚ ਹੋ ਗਈ ਸੀ।ਪੁਲਿਸ ਨੂੰ ਇਸ ਕਤਲ ਮਾਮਲੇ ਵਿੱਚ ਜਿੱਥੇ 24 ਸਾਲਾ ਦੇਰੁਸ਼ ਤਲਾਗੀ ਨਾਮ ਦੇ ਨੌਜਵਾਨ ਦੀ ਭਾਲ ਹੈ, ਉੱਥੇ ਹੀ ਹੁਣ ਪੁਲਿਸ ਨੇ ਤਾਇਰੀ ਬੂਨ ਹੈਰਿਸ ਨਾਮ ਦੀ ਮਹਿਲਾ ਦੀ ਭਾਲ ਲਈ ਵੀ ਆਮ ਲੋਕਾਂ ਨੂੰ ਮੱਦਦ ਦੀ ਅਪੀਲ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਦੋਸ਼ੀ ਨੌਜਵਾਨ ਦੀ ਸਹਾਇਕ ਵਜੋਂ ਕੰਮ ਕਰ ਰਹੀ ਹੈ ਤੇ ਉਸ ਨੂੰ ਭਜਾਉਣ ਅਤੇ ਪੁਲਿਸ ਤੋਂ ਬਚਾਉਣ ਵਿੱਚ ਲਗਾਤਾਰ ਮੱਦਦ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਦੋਸ਼ੀ ਨੌਜਵਾਨ ਦੇ ਨਾਲ ਹੀ ਹੋ ਸਕਦੀ ਹੈ ਅਤੇ ਜੇ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਏ ਤਾਂ 105 ਨੰਬਰ 'ਤੇ ਕਾਲ ਕਰਕੇ 230804/3399 ਇਸ ਕੇਸ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।