ਇਹ ਡਰਿੰਕ ਨਾ ਪੀਣ ਦੀ ਚੇਤਾਵਨੀ ਹੋਈ ਜਾਰੀ
ਆਕਲੈਂਡ - ਨਿਊਜੀਲੈਂਡ ਵਾਸੀਆਂ ਵਿੱਚ ਕਾਫੀ ਹਰਮਨ ਪਿਆਰਾ ਮੰਨਿਆਂ ਜਾਂਦਾ 'ਰਾਅ ਕੰਬੂਚਾ' ਡਰਿੰਕ ਨਿਊਜੀਲੈਂਡ ਭਰ ਦੇ ਸਟੋਰਾਂ ਤੋਂ ਵਾਪਿਸ ਮੰਗਵਾਇਆ ਗਿਆ ਹੈ।ਹੋਮਗਰੋਨ ਜੂਸ ਕੰਪਨੀ ਦੇ ਇਸ ਉਤਪਾਦ ਦੇ ਬੈਚਾਂ ਦੀਆਂ ਬੋਤਲਾਂ ਵਿੱਚ ਕੱਚ ਦੇ ਟੁਕੜੇ ਮਿਲੇ ਸਨ, ਜਿਸ ਤੋਂ ਬਾਅਦ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਵਲੋਂ ਇਹ ਫੈਸਲਾ ਲਿਆ ਗਿਆ ਹੈ।ਨਿਊਜੀਲੈਂਡ ਫੂਡ ਸੈਫਟੀ ਡਿਪਟੀ ਡਾਇਰੈਕਟਰ ਜਨਰਲ ਵਿਨਸੈਂਟ ਆਰਬਕਲ ਅਨੁਸਾਰ ਕੱਚ ਦੇ ਟੁਕੜੇ 17-8-2024 ਬੈਸਟ ਬਿਫੌਰ ਤਾਰੀਖ ਵਾਲੇ ਬੈਚਾਂ ਨਾਲ ਸਬੰਧਤ ਹਨ, ਜੋ ਕਿ 350 ਐਮ ਐਲ ਦੀ ਬੋਟਲ ਵਿੱਚ ਨਿਊਜੀਲੈਂਡ ਦੇ ਸਾਰੇ ਹੀ ਸੁਪਰਸਟੋਰਾਂ ਵਿੱਚ ਮਿਲਦਾ ਹੈ।ਜੇ ਤੁਸੀਂ ਇਹ ਡਰਿੰਕ ਖ੍ਰੀਦਿਆ ਹੈ ਤਾਂ ਇਸ ਨੂੰ ਵਾਪਿਸ ਕਰਕੇ ਆਪਣਾ ਰਿਫੰਡ ਸਟੋਰ ਤੋਂ ਹਾਸਿਲ ਕਰ ਸਕਦੇ ਹੋ।