ਉਟਾਹੂਹੂ ਦੇ ਮੋਬਿਲ ਸਟੇਸ਼ਨ ‘ਤੇ ਕੰਮ ਕਰਦੇ ਕਰਮਚਾਰੀ ਨੇ ਬਾਥਰੂਮ ਵਿੱਚ ਲੁੱਕ ਕੇ ਬਚਾਈ ਆਪਣੀ ਜਾਨ
ਆਕਲੈਂਡ - ਅੱਜ ਤੜਕੇ ਵੇਲੇ ਉਟਾਹੂਹੂ ਦੇ ਇੱਕ ਮੋਬਿਲ ਸਟੇਸ਼ਨ 'ਤੇ ਕੰਮ ਕਰਦੇ ਕਰਮਚਾਰੀ ਦੀ ਉਸ ਵੇਲੇ ਜਾਨ 'ਤੇ ਬਣ ਆਈ ਜਦੋਂ 2 ਲੁਟੇਰੇ ਹਿੰਸਕ ਲੁੱਟ ਨੂੰ ਅੰਜਾਮ ਦੇਣ ਲਈ ਸਟੇਸ਼ਨ ਆ ਪੁੱਜੇ।ਇਹ ਮੋਬਿਲ ਸਟੇਸ਼ਨ ਗਰੇਟ ਸਾਊਥ ਰੋਡ 'ਤੇ ਸਥਿਤ ਹੈ। ਪੁਲਿਸ ਨੂੰ ਇਸ ਬਾਰੇ ਕਰੀਬਰ ਤੜਕੇ 1.50 'ਤੇ ਜਾਣਕਾਰੀ ਹਾਸਿਲ ਹੋਈ ਸੀ।ਮੋਬਿਲ ਸਟੇਸ਼ਨ ਦੇ ਸਟੋਰ ਵਿੱਚ ਕੰਮ ਕਰਦੇ ਸਟਾਫ ਮੈਂਬਰ ਨੇ ਦੱਸਿਆ ਕਿ ਆਪਣੀ ਜਾਨ ਬਚਾਉਣ ਲਈ ਉਹ ਬਾਥਰੂਮ ਵਿੱਚ ਲੁੱਕ ਗਿਆ ਤੇ ਤੱਦ ਤੱਕ ਬਾਹਰ ਨਹੀਂ ਆਇਆ ਜਦੋਂ ਤੱਕ ਲੁਟੇਰੇ ਮੌਕੇ ਤੋਂ ਚਲੇ ਨਹੀਂ ਗਏ। ਪੁਲਿਸ ਨੇ ਲੁਟੇਰਿਆਂ ਵਲੋਂ ਵਰਤੀ ਗਈ ਗੱਡੀ ਬਰਾਮਦ ਕਰ ਲਈ ਹੈ, ਜਾਂਦੇ ਹੋਏ ਲੁਟੇਰੇ ਆਪਣੇ ਨਾਲ ਕਾਫੀ ਸਮਾਨ ਲੈ ਗਏ ਸਨ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਤੇ ਸਟਾਫ ਨੂੰ ਮਾਨਿਸਕ ਸਹਿਯੋਗ ਮੁੱਹਈਆ ਕਰਵਾਇਆ ਜਾ ਰਿਹਾ ਹੈ।