ਆਸਟ੍ਰੇਲੀਆ ਵਿੱਚ ਕੰਮ ਦੇ ਸਮੇਂ ਤੋਂ ਬਾਅਦ ਮਾਲਕ, ਕਰਮਚਾਰੀ ਨਾਲ ਨਹੀਂ ਕਰ ਸਕਣਗੇ ਸੰਪਰਕ

NZ Punjabi NewsNZ Punjabi News
ਆਸਟ੍ਰੇਲੀਆ ਵਿੱਚ ਕੰਮ ਦੇ ਸਮੇਂ ਤੋਂ ਬਾਅਦ ਮਾਲਕ, ਕਰਮਚਾਰੀ ਨਾਲ ਨਹੀਂ ਕਰ ਸਕਣਗੇ ਸੰਪਰਕ
ਆਕਲੈਂਡ - ਆਸਟ੍ਰੇਲੀਆਈ ਸਰਕਾਰ ਜਲਦ ਹੀ ਇੱਕ ਨਵਾਂ ਨਿਯਮ ਅਮਲ ਵਿੱਚ ਲਿਆ ਸਕਦੀ ਹੈ, ਜਿਸ ਤਹਿਤ ਕੰਮ ਦੇ ਸਮੇਂ ਤੋਂ ਬਾਅਦ ਮਾਲਕ ਕਰਮਚਾਰੀ ਨੂੰ ਸੰਪਰਕ ਨਹੀਂ ਕਰ ਸਕੇਗਾ। ਜੇ ਮਾਲਕ ਕਰਮਚਾਰੀ ਨੂੰ ਸੰਪਰਕ ਕਰੇਗਾ ਤਾਂ ਕਾਨੂੰਨੀ ਅਧਿਕਾਰਾਂ ਤਹਿਤ ਕਰਮਚਾਰੀ ਉਸਨੂੰ ਨਜਰਅੰਦਾਜ ਕਰ ਸਕੇਗਾ।ਦਰਅਸਲ ਆਮ ਲੋਕਾਂ ਦਾ ਮੰਨਣਾ ਸੀ ਕਿ ਘਰੋਂ ਕੰਮ ਕਰਨ ਦੇ ਸ਼ੁਰੂ ਹੋਏ ਰੁਝਾਣ ਤੋਂ ਬਾਅਦ ਕਈ ਮਾਲਕਾਂ ਵਲੋਂ ਕਰਮਾਰੀਆਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇਹ ਕਾਨੂੰਨ ਅਮਲ ਵਿੱਚ ਲਿਆਉਣ ਬਾਰੇ ਸੋਚ ਰਹੀ ਹੈ।