253 ਦੀ ਰਫਤਾਰ ‘ਤੇ ਜਾਂਦੇ ਬੇਲਗਾਮ ਡਰਾਈਵਰ ਨੂੰ ਸਿਖਾਈ ਗਈ ਅਕਲ

NZ Punjabi NewsNZ Punjabi News
253 ਦੀ ਰਫਤਾਰ ‘ਤੇ ਜਾਂਦੇ ਬੇਲਗਾਮ ਡਰਾਈਵਰ ਨੂੰ ਸਿਖਾਈ ਗਈ ਅਕਲ
ਆਕਲੈਂਡ - ਤਸਵੀਰ ਵਿੱਚ ਦਿਖਾਈ ਜਾ ਰਹੀ ਇੱਕ ਬੇਲਗਾਮ ਡਰਾਈਵਰ ਦੀ ਨਵੀਂ ਹੋਲਡਨਕੋਮੋਡੋਰ ਗੱਡੀ ਹੈ, ਜੋ ਐਡੀਲੇਡ ਦੇ ਨਾਰਥ ਸਾਊਥ ਮੋਟਰਵੇਅ 'ਤੇ 253 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਜਾਂਦਾ ਪੁਲਿਸ ਅੜਿੱਕੇ ਚੜਿਆ।ਕਿਉਂਕਿ ਅਜਿਹੀਆਂ ਤੇਜ ਰਫਤਾਰ ਗੱਡੀਆਂ ਤੇ ਬੇਵਕੂਫ ਡਰਾਈਵਰਾਂ ਕਾਰਨ ਬਹੁਤ ਭਿਆਨਕ ਹਾਦਸੇ ਵਾਪਰਨ ਦਾ ਖਤਰਾ ਰਹਿੰਦਾ ਹੈ, ਇਸੇ ਲਈ ਪੁਲਿਸ ਨੇ ਇਸ ਡਰਾਈਵਰ ਤੇ ਇਸ ਜਿਹੇ ਹੋਰਾਂ ਡਰਾਈਵਰਾਂ ਨੂੰ ਅਕਲ ਸਿਖਾਉਣ ਲਈ ਦੋਸ਼ੀ ਡਰਾਈਵਰ ਦੀ ਹੋਲਡਨ ਕੋਮੋਡੋਰ ਗੱਡੀ ਨੂੰ ਜੰਕ ਯਾਰਡ ਵਿੱਚ ਭੇਜ ਕੇ ਪੁਰਜਾ-ਪੁਰਜਾ ਕਰਵਾ ਦਿੱਤਾ, ਇਨ੍ਹਾਂ ਹੀ ਨਹੀਂ ਡਰਾਈਵਰ ਨੂੰ ਇਸ ਬੇਲਗਾਮ ਡਰਾਈਵਰੀ ਲਈ ਜੇਲ ਦੀ ਹਵਾ ਵੀ ਖਾਣੀ ਪਈ ਹੈ।