ਆਕਲੈਂਡ ਏਅਰਪੋਰਟ ‘ਤੇ ਕੰਮ ਕਰਨ ਦਾ ਸੁਨਿਹਰੀ ਮੌਕਾ
ਆਕਲੈਂਡ - ਆਕਲੈਂਡ ਏਅਰਪੋਰਟ 50 ਸਾਲ ਪਹਿਲਾਂ ਕਾਰਜਸ਼ੀਲ ਹੋਇਆ ਸੀ ਤੇ ਅੱਜ ਦੀ ਤਾਰੀਖ ਵਿੱਚ ਇੱਥੇ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਯਾਤਰੀ ਆਉਣ-ਜਾਣ ਕਰਦੇ ਹਨ। ਕਰੀਬ 800 ਕਾਰੋਬਾਰ ਆਕਲੈਂਡ ਏਅਰਪੋਰਟ ਵਿੱਚ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ 800 ਕਾਰੋਬਾਰਾਂ 'ਤੇ ਹਜਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਕੰਮ ਕਰਦੇ ਹਨ। ਇਸ ਵੇਲੇ ਵੀ ਆਕਲੈਂਡ ਏਅਰਪੋਰਟ 'ਤੇ ਕਈ ਅਸਾਮੀਆਂ ਖਾਲੀ ਹਨ। ਜਿਨ੍ਹਾਂ ਵਿੱਚ ਕਲਿੱਕ ਐਂਡ ਕੁਲੈਕਟ ਅਸੀਸਟੈਂਟ ਤੋਂ ਲੈਕੇ ਪ੍ਰੋਜੈਕਟ ਮੈਨੇਜਰ ਅਤੇ ਕਮਿਊਨਿਕੇਸ਼ਨ ਅਡਵਾਈਜ਼ਰ ਸ਼ਾਮਿਲ ਹਨ।ਜੇ ਤੁਸੀਂ ਆਕਲੈਂਡ ਏਅਪੋਰਟ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੀ ਯੋਗਤਾ ਅਨੁਸਾਰ ਇਸ ਲੰਿਕ 'ਤੇ ਜਾ ਕੇ ਸਾਰੀਆਂ ਅਸਾਮੀਆਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ ਤੇ ਅਪਲਾਈ ਕਰ ਸਕਦੇ ਹੋ।