ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਲਈ ਹੋਣ ਜਾ ਰਹੇ ਅਹਿਮ ਬਦਲਾਅ

NZ Punjabi NewsNZ Punjabi News
ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਲਈ ਹੋਣ ਜਾ ਰਹੇ ਅਹਿਮ ਬਦਲਾਅ
ਆਕਲੈਂਡ - ਹੁਣ ਤੱਕ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਨੂੰ ਸਿਰਫ ਦੇਸ਼ ਵਿੱਚ ਉਚੇਰੀ ਵਿੱਦਿਆ ਹਾਸਿਲ ਕਰਨ ਦੇ ਮਕਸਦ ਨਾਲ ਹੀ ਆਉਣ ਦਾ ਸੱਦਾ ਦਿੱਤਾ ਜਾਂਦਾ ਸੀ, ਪਰ ਹੁਣ ਮੌਜੂਦਾ ਲੇਬਰ ਸਰਕਾਰ ਇੱਕ ਅਹਿਮ ਬਦਲਾਅ ਕਰਨ ਜਾ ਰਹੀ ਹੈ, ਜਿਸ ਤਹਿਤ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਆਸਟ੍ਰੇਲੀਆ ਵਿੱਚ ਸੈਟਲ ਦੀ ਇੱਛਾ ਬਾਰੇ ਪੁੱਛਿਆ ਜਾਏਗਾ।ਪਹਿਲਾਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਤੋਂ ਆਸਟ੍ਰੇਲੀਆ ਵਿੱਚ ਸਟੇਅ ਲਈ 300 ਸ਼ਬਦਾਂ ਦੀ ਜੀਟੀਈ (ਜੈਨੁਅਨ ਟੈਂਪਰੇਰੀ ਐਂਟਰੇਂਟ) ਲਈ ਜਾਂਦੀ ਸੀ, ਜਿਸ ਵਿੱਚ ਆਸਟ੍ਰੇਲੀਆ ਵਿੱਚ ਪੱਕੇ ਹੋਣ ਦੇ ਮਨੋਰਥ ਤੋਂ ਇਲਾਵਾ ਬਾਕੀ ਸਭ ਵਿਦਿਆਰਥੀ ਬਿਆਨ ਕਰ ਸਕਦਾ ਸੀ।ਪਰ ਹੁਣ ਨਵੇਂ ਬਦਲਾਵਾਂ ਤਹਿਤ ਜੀਟੀਈ ਖਤਮ ਕਰ ਦਿੱਤੀ ਜਾਏਗੀ ਤੇ ਨਵਾਂ ਜੀ ਐਸ ਟੀ (ਜੈਨੁਅਨ ਸਟੂਡੈਂਟ ਟੈਸਟ) ਸ਼ੁਰੂ ਕੀਤਾ ਜਾਏਗਾ, ਜਿਸ ਰਾਂਹੀ ਉਨ੍ਹਾਂ ਵਿਦਿਆਰਥੀਆਂ ਦੇ ਆਸਟ੍ਰੇਲੀਆ ਆਉਣ ਦੀ ਸੰਭਾਵਨਾ ਵੱਧ ਜਾਏਗੀ, ਜੋ ਸਕਿੱਲਡ ਐਜੁਕੇਸ਼ਨ ਲੈਕੇ ਆਸਟ੍ਰੇਲੀਆ ਪੱਕੇ ਹੋਣ ਦੀ ਇੱਛਾ ਰੱਖਦੇ ਹੋਣਗੇ। ਆਸਟ੍ਰੇਲੀਆ ਦੀ ਮੌਜੂਦਾ ਸਰਕਾਰ ਦਾ ਮੁੱਖ ਮਕਸਦ ਪਹਿਲਾਂ ਦੀਆਂ ਸਰਕਾਰਾਂ ਵਾਂਗ ਵਿਦਿਆਰਥੀਆਂ ਤੋਂ ਕਮਾਈ ਦਾ ਨਹੀਂ ਮਨੋਰਥ ਹੀ ਨਹੀਂ ਹੋਏਗਾ, ਬਲਕਿ ਇਨ੍ਹਾਂ ਤੋਂ ਸਕਿਲੱਡ ਪ੍ਰਵਾਸੀ ਹਾਸਿਲ ਕਰਕੇ ਦੇਸ਼ ਵਿੱਚ ਲੇਬਰ ਦੀ ਘਾਟ ਨੂੰ ਖਤਮ ਕਰਨਾ ਵੀ ਹੋਏਗਾ।