ਪਰਮਿੰਦਰ ਸਿੰਘ ਦੇ ਪਰਿਵਾਰ ਤੋਂ ਟਲੇ ਡਿਪੋਰਟੇਸ਼ਨ ਦੇ ਬੱਦਲ
ਆਕਲੈਂਡ - ਪਰਮਿੰਦਰ ਸਿੰਘ ਨੇ ਆਪਣੀ ਡਿਪੋਰਟੇਸ਼ਨ ਦੇ ਕੇਸ ਸਬੰਧੀ ਅਪਡੇਟ ਜਾਰੀ ਕਰਦਿਆਂ ਦੱਸਿਆ ਹੈ ਕਿ ਹੁਣ ਉਸਨੂੰ ਆਸ ਬੱਝ ਗਈ ਹੈ ਕਿ ਜਲਦ ਹੀ ਉਸਨੂੰ ਅਤੇ ੳੇੁਸਦੇ ਪਰਿਵਾਰ ਨੂੰ ਦੁਬਾਰਾ ਤੋਂ ਕੰਮ ਕਰਨ ਦਾ ਹੱਕ ਮਿਲ ਜਾਏਗਾ ਤੇ ਡਿਪੋਰਟੇਸ਼ਨ ਦੀ ਲਟਕਦੀ ਤਲਵਾਰ ਉਸਦੇ ਸਿਰ ਉੱਤੋਂ ਟਲ ਜਾਏਗੀ।ਆਸਟ੍ਰੇਲੀਆ ਦੇ ਗੋਲਡ ਕੋਸਟ ਰਹਿੰਦੇ ਪਰਮਿੰਦਰ ਸਿੰਘ ਨੂੰ ਪਰਿਵਾਰ ਸਮੇਤ ਡਿਪੋਰਟ ਕੀਤੇ ਜਾਣ ਦੀ ਖਬਰ ਤੋਂ ਬਾਅਦ ਉਸਨੇ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਸੀ ਤੇ ਇਮੀਗ੍ਰੇਸ਼ਨ ਮੰਤਰੀ ਨੂੰ ਇਸ ਮਾਮਲੇ ਵਿੱਚ ਆਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਉਸਦੀ ਡਿਪੋਰਟੇਸ਼ਨ ਰੋਕਣ ਦੀ ਬੇਨਤੀ ਕੀਤੀ ਸੀ।ਪਰਮਿੰਦਰ ਮਿਲੀ ਆਨਲਾਈਨ ਸੁਪੋਰਟ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਜ਼ ਨੇ ਪਰਮਿੰਦਰ ਦੇ ਪਰਿਵਾਰ ਦਾ ਵੀਜਾ 4 ਸਤੰਬਰ ਤੱਕ ਵਧਾ ਦਿੱਤਾ ਸੀ ਤੇ ਪਰਮਿੰਦਰ ਤੋਂ ਲੋੜੀਂਦੇ ਕਾਗਜਾਂ ਦੀ ਮੰਗ ਕੀਤੀ ਸੀ।ਹੁਣ ਹੋਰ ਕਾਗਜਾਤ ਇਮੀਗ੍ਰੇਸ਼ਨ ਮੰਤਰੀ ਵਲੋਂ ਪਰਮਿੰਦਰ ਕੋਲੋਂ ਮੰਗੇ ਗਏ ਹਨ, ਜਿਨ੍ਹਾਂ ਨੂੰ ਸਬਮਿਟ ਕਰਵਾ ਦਿੱਤਾ ਹੈ ਤੇ ਪਰਮਿੰਦਰ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਹੈ ਕਿ ਜਲਦ ਹੀ ਉਸਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦੇ ਹੱਕ ਦੁਬਾਰਾ ਮਿਲ ਜਾਣਗੇ।ਜੇ ਤੁਸੀਂ ਪਰਮਿੰਦਰ ਵਲੋਂ ਜਾਰੀ ਆਨਲਾਈਨ ਪਟੀਸ਼ਨ 'ਤੇ ਹਸਤਾਖਰ ਕਰਨਾ ਚਾਹੁੰਦੇ ਹੋ ਤਾਂ ਇਸ ਲੰਿਕ 'ਤੇ ਕਲਿੱਕ ਕਰੋ।