$6 ਮਿਲੀਅਨ ਦਾ ਪਾਵਰਬਾਲ ਕਿਸੇ ਦਾ ਵੀ ਨਹੀਂ ਨਿਕਲਿਆ

NZ Punjabi NewsNZ Punjabi News
$6 ਮਿਲੀਅਨ ਦਾ ਪਾਵਰਬਾਲ ਕਿਸੇ ਦਾ ਵੀ ਨਹੀਂ ਨਿਕਲਿਆ
ਆਕਲੈਂਡ - ਲੋਟੋ ਦੇ ਅੱਜ ਦੇ ਡਰਾਅ ਦਾ $6 ਮਿਲੀਅਨ ਦਾ ਪਾਵਰਬਾਲ ਦਾ ਜੈਕਪੋਟ ਤਾਂ ਕਿਸੇ ਦਾ ਵੀ ਨਹੀਂ ਨਿਕਲਿਆ ਹੈ ਤੇ ਹੁਣ ਅਗਲੇ ਡਰਾਅ ਵਿੱਚ ਇਹ ਜੈਕਪੋਟ ਰਾਸ਼ੀ ਸ਼ਾਮਿਲ ਕਰ ਲਈ ਜਾਏਗੀ। ਪਰ ਫਰਸਟ ਡਿਵੀਜਨ ਦਾ $1 ਮਿਲੀਅਨ ਦਾ ਇਨਾਮ 4 ਜਣੇ ਜਿੱਤਣ ਵਿੱਚ ਸਫਲ ਰਹੇ ਹਨ ਅਤੇ ਹਰੇਕ ਦੇ ੱਿਹੱਸੇ ਵਿੱਚ $250,000 ਆਉਣਗੇ।18 ਟਿਕਟਾਂ ਨੇ ਲੋਟੋ ਦੇ ਸੈਕਿੰਡ ਡਿਵੀਜਨ ਦਾ ਇਨਾਮ ਵੀ ਜਿੱਤਿਆ ਹੈ ਤੇ ਹਰੇਕ ਦੇ ਹੱਥ $15,885 ਦੀ ਇਨਾਮੀ ਰਾਸ਼ੀ ਆਏਗੀ। ਜੈਤੂ ਨੰਬਰ 22, 23, 26, 30, 36, 39 ਬੋਨਸ 28 ਪਾਵਰਬਾਲ 02 ਰਹੇ।