ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਦੀ 4 ਸਾਲਾ ਧੀ ਪਈ ਬਿਮਾਰ, ਹਸਪਤਾਲ ਤੋਂ ਕਰ ਰਹੇ ਦਫਤਰ ਦਾ ਕੰਮ

NZ Punjabi NewsNZ Punjabi News
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਦੀ 4 ਸਾਲਾ ਧੀ ਪਈ ਬਿਮਾਰ, ਹਸਪਤਾਲ ਤੋਂ ਕਰ ਰਹੇ ਦਫਤਰ ਦਾ ਕੰਮ
ਆਕਲੈਂਡ - ਆਮਤੌਰ 'ਤੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਆਪਣੇ ਬੱਚਿਆਂ ਬਾਰੇ ਗੱਲਬਾਤ ਕਰਦੇ ਨਜਰ ਨਹੀਂ ਆਉਂਦੇ, ਪਰ ਅੱਜ ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਰਾਂਹੀ ਦੱਸਿਆ ਹੈ ਕਿ ਉਹ ਹਸਪਤਾਲ ਤੋਂ ਕੰਮ ਕਰ ਰਹੇ ਹਨ ਅਤੇ ਇਸ ਵੇਲੇ ਆਪਣੀ 4 ਸਾਲਾ ਬਿਮਾਰ ਬੱਚੀ ਦਾ ਧਿਆਨ ਰੱਖ ਰਹੇ ਹਨ।ਦਰਅਸਲ ਉਨ੍ਹਾਂ ਦੇ ਬੱਚਿਆਂ ਨੂੰ ਵੋਨ ਬਿਲੀਬ੍ਰਾਂਡ ਸਿੰਡਰਮ ਹੈ, ਜਿਸ ਕਾਰਨ ਜੇ ਉਨ੍ਹਾਂ ਨੂੰ ਸੱਟ ਵੱਜ ਜਾਏ ਜਾਂ ਹੋਰ ਸੱਮਸਿਆ ਹੋ ਜਾਏ ਤਾਂ ਬਹੁਤਾ ਖੂਨ ਵਗਣ ਕਾਰਨ ਉਨ੍ਹਾਂ ਲਈ ਸਥਿਤੀ ਨਾਜੁਕ ਹੋ ਜਾਂਦੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ 4 ਸਾਲਾ ਧੀ ਨੂੰ ਇਸ ਵੇਲੇ ਜਰੂਰੀ ਇਲਾਜ ਦੀ ਲੋੜ ਹੈ, ਜਿਸ ਕਾਰਨ ਉਹ ਹਸਪਤਾਲ ਵਿੱਚ ਹਨ ਅਤੇ ਹਸਪਤਾਲ ਤੋਂ ਹੀ ਕੰਮ ਕਰ ਰਹੇ ਹਨ।