$10,000 ਦਾ ਲਾਲਚ ਪੰਜਾਬੀ ਨੌਜਵਾਨ ਨੂੰ ਪਿਆ ਮਹਿੰਗਾ

NZ Punjabi NewsNZ Punjabi News
$10,000 ਦਾ ਲਾਲਚ ਪੰਜਾਬੀ ਨੌਜਵਾਨ ਨੂੰ ਪਿਆ ਮਹਿੰਗਾ
ਆਕਲੈਂਡ - ਆਸਟ੍ਰੇਲੀਆ ਵਿੱਚ ਇੰਡਸਟਰੀਅਲ ਮਸ਼ੀਨਰੀ ਵਿੱਚ ਲੁਕੋਕੇ ਭੇਜੀ $150 ਮਿਲੀਅਨ ਮੁੱਲ ਦੀ ਨਸ਼ਾ ਤਸਕਰੀ ਮਾਮਲੇ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 22 ਸਾਲਾ ਤੇਗਵੀਰ ਸਿੰਘ ਤੇ 23 ਸਾਲਾ ਓਮਰ ਹਦੀਦ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਨਾਂ ਨੂੰ $10,000 ਦਾ ਲਾਲਚ ਦਿੱਤਾ ਗਿਆ ਸੀ ਤਾਂ ਜੋ ਇਹ ਨਸ਼ੇ ਦੀ ਪੁੱਜੀ ਖੇਪ ਨੂੰ ਆਸਟ੍ਰੇਲੀਆ ਪੁੱਜਣ ਉਪਰੰਤ ਰੀਸਿਵ ਕਰ ਸਕਣ।ਨਸ਼ੇ ਦੀ ਖੇਪ ਅਮਰੀਕਾ ਤੋਂ ਆਸਟ੍ਰੇਲੀਆ ਦੇ ਸਿਡਨੀ ਦੇ ਇੱਕ ਉਪਨਗਰ ਵਿੱਚ ਸ਼ਿਪਮੈਂਟ ਰਾਂਹੀ ਪੁੱਜੀ ਸੀ। ਦੋਨਾਂ ਦੀ ਪੇਸ਼ੀ ਅਦਾਲਤ ਵਿੱਚ ਹੋ ਚੁੱਕੀ ਹੈ।ਤੇਗਵੀਰ ਸਿੰਘ ਦੇ ਵਕੀਲ ਗਰੇਗ ਜੇਮਸ ਨੇ ਦੋਨਾਂ ਨੂੰ ਛੋਟੇ ਪੱਧਰ ਦਾ ਕਰਮਚਾਰੀ ਹੋਣ ਦੀ ਗੱਲ ਆਖ ਦੋਨਾਂ 'ਤੇ ਲੱਗੇ ਚਾਰਜ ਘਟਵਾਉਣ ਦੀ ਕੋਸ਼ਿਸ਼ ਕੀਤੀ, ਜੋ ਅਸਫਲ ਰਹੀ।ਤੇਗਵੀਰ ਨੇ ਮਸ਼ੀਨ ਵਿੱਚੋਂ ਨਸ਼ੀਲੇ ਪਦਾਰਥ ਕੱਢਣ ਲਈ ਆਪਣੇ ਦੋਸਤ ਦਾ ਗੈਰੇਜ ਦੀ ਵਰਤੋਂ ਕਰਨੀ ਸੀ ਤੇ ਇਸ ਕੰਮ ਲਈ ਉਸਨੇ ਇੱਕ ਐਂਜਲ ਗਰਾਈਂਡਰ ਵੀ ਖ੍ਰੀਦਿਆ ਸੀ। ਨਸ਼ੇ ਦੀ ਮਿਕਦਾਰ ਇਨੀਂ ਜਿਆਦਾ ਸੀ ਕਿ 5 ਟੋਯੋਟਾ ਹਾਈਲਕ ਗੱਡੀਆਂ ਤੇ ਪੁਲਿਸ ਦੀਆਂ ਰੈਮ ਗੱਡੀਆਂ ਦੀ ਵਰਤੋਂ ਕਰਨੀ ਪਈ।ਇਹ ਵੀ ਸਾਹਮਣੇ ਆਇਆ ਕਿ ਓਮਰ ਨੇ ਵੀ ਸ਼ਿਪਮੈਂਟ ਪੁੱਜਣ ਤੋਂ ਇੱਕ ਦਿਨ ਪਹਿਲਾਂ 240 ਰੀਯੂਜ਼ੇਬਲ ਬੈਗ, ਕਾਲੇ ਪਲਾਸਟਿਕ ਦਾ ਰੋਲ, ਡਰੋਪ ਸ਼ੀਟ, ਗਲਵਜ਼ ਖ੍ਰੀਦੇ ਸਨ।ਹੁਣ ਦੋਨਾਂ ਦੀਆਂ ਮੁਸੀਬਤਾਂ ਘੱਟਦੀਆਂ ਨਜਰ ਨਹੀਂ ਆ ਰਹੀਆਂ, ਕਿਉਂਕਿ ਦੋਨਾਂ ਨੇ ਜਿਸ ਜੁਰਮ ਨੂੰ ਅੰਜਾਮ ਦਿੱਤਾ ਹੈ, ਉਸ ਵਿੱਚ ਇਹ ਸਾਫ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਹਾਸਿਲ ਸੀ ਤੇ ਅਜਿਹੇ ਵਿੱਚ ਦੋਨਾਂ ਨੂੰ ਮਾਸੂਮ ਕਹਿਕੇ ਉਨ੍ਹਾਂ ਦੇ ਗੰਭੀਰ ਅਪਰਾਧ ਨੂੰ ਅਣਗੋਲਿਆਂ ਨਹੀਂ ਜਾ ਸਕਦਾ। ਦੋਨਾਂ ਨੂੰ 9 ਅਕਤੂਬਰ ਨੂੰ ਸਜਾ ਸੁਣਾਈ ਜਾਏਗੀ।