ਕੰਸਟਰਕਸ਼ਨ ਨਾਲ ਸਬੰਧਤ ਕਰਮਚਾਰੀਆਂ ਦੀ ਹੋਏਗੀ ਚਾਂਦੀ

NZ Punjabi NewsNZ Punjabi News
ਕੰਸਟਰਕਸ਼ਨ ਨਾਲ ਸਬੰਧਤ ਕਰਮਚਾਰੀਆਂ ਦੀ ਹੋਏਗੀ ਚਾਂਦੀ
ਆਕਲੈਂਡ - ਵੈਸਟਰਨ ਆਸਟ੍ਰੇਲੀਆ ਵਿੱਚ ਕੰਸਟਰਕਸ਼ਨ ਕੰਮਾਂ ਵਿੱਚ ਤੇਜੀ ਲਿਆਉਣ ਲਈ ਤੇ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਲੰਬੇ ਸਮੇਂ ਬਾਅਦ ਗੰਭੀਰ ਰੂਪ ਵਿੱਚ ਇਸ ਮਸਲੇ 'ਤੇ ਧਿਆਨ ਦਿੱਤਾ ਹੈ ਤੇ ਹੁਣ ਕੰਸਟਰਕਸ਼ਨ ਵੀਜਾ ਸਬਸਿਡੀ ਪ੍ਰੋਗਰਾਮ (ਸੀਵੀਐਸਪੀ) ਤਹਿਤ ਕੰਸਟਰਕਸ਼ਨ ਨਾਲ ਸਬੰਧਤ 59 ਕਿੱਤੇ ਜਿਨ੍ਹਾਂ ਵਿੱਚ ਪਲੰਬਰ, ਇਲੈਕਟ੍ਰੀਸ਼ਨ, ਬ੍ਰਿਕਲੇਯਰ, ਵੈਲਡਰ ਆਦਿ ਸ਼ਾਮਿਲ ਹਨ, ਨੂੰ ਇਸ ਪ੍ਰੋਗਰਾਮ ਤਹਿਤ ਕੰਸਟਰਕਸ਼ਨ ਕੰਪਨੀਆਂ ਨੂੰ $10,000 ਤੱਕ ਦੀ ਸਬਸਿਡੀ ਵੀ ਮਿਲੇਗੀ।ਇਸ ਸਬਸਿਡੀ ਨਾਲ ਛੋਟੀਆਂ ਕੰਪਨੀਆਂ ਨੂੰ ਕਾਫੀ ਫਾਇਦਾ ਮਿਲੇਗਾ ਤੇ ਉਹ ਵਿਦੇਸ਼ੀ ਕਰਮਚਾਰੀਆਂ ਨੂੰ ਆਸਟ੍ਰੇਲੀਆ ਮੰਗਵਾਉਣ ਲਈ ਆਉਣ ਵਾਲੇ ਮੋਟੇ ਖਰਚੇ ਤੋਂ ਬੱਚ ਸਕਣਗੇ।ਇਸ ਪ੍ਰੋਗਰਾਮ ਨੂੰ 1 ਜੁਲਾਈ 2023 ਨੂੰ ਸ਼ੁਰੂ ਕੀਤਾ ਗਿਆ ਹੈ ਤੇ ਇਸ ਪ੍ਰੋਗਰਾਮ ਦਾ ਮਕਸਦ ਆਸਟ੍ਰੇਲੀਆ ਵਿੱਚ ਕੰਸਟਰਕਸ਼ਨ ਸਬੰਧਤ ਲੇਬਰ ਦੀ ਘਾਟ ਨੂੰ ਪੂਰਾ ਕਰਨਾ ਹੈ ਤੇ ਆਸਟ੍ਰੇਲੀਆ ਸਰਕਾਰ ਵਲੋਂ ਕੀਤਾ ਗਿਆ ਇਹ ਇੱਕ ਵੱਡਾ ਉਪਰਾਲਾ ਹੈ।