ਚਾਰ ਭੈਣਾ ਦੇ ਭਰਾ ਦੀ ਹੋਈ ਅਚਨਚੇਤ ਮੌਤ ਕਾਰਨ ਪਰਿਵਾਰ ਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ
ਆਕਲੈਂਡ - ਖਬਰ ਆਸਟ੍ਰੇਲੀਆ ਤੋਂ ਹੈ, ਜਿੱਥੇ ਮਿਲਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮਿਲਨਦੀਪ ਸਿੰਘ ਬਹੁਤ ਹੀ ਚੰਗੇ ਸੁਭਾਅ ਦਾ ਨੌਜਵਾਨ ਵੀ ਅਤੇ 5 ਸਾਲ ਪਹਿਲਾਂ ਸਟੱਡੀ ਵੀਜੇ 'ਤੇ ਆਸਟ੍ਰੇਲੀਆ ਆਇਆ ਸੀ।ਮਿਲਨਦੀਪ ਹਲਕਾ ਗੂਹਲਾ ਦੇ ਪਿੰਡ ਚਾਬਾ ਦਾ ਰਹਿਣ ਵਾਲਾ ਸੀ ਤੇ 4 ਭੈਣਾ ਦਾ ਇੱਕੋ-ਇੱਕ ਭਰਾ ਸੀ।ਆਪਣੀ ਪੜ੍ਹਾਈ ਪੂਰੀ ਕਰਕੇ ਮਿਲਨਦੀਪ ਸਿੰਘ ਇਸ ਵੇਲੇ ਇੱਕ ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ। ਇਸ ਅਚਾਨਕ ਵਾਪਰੀ ਮੰਦਭਾਗੀ ਘਟਨਾ ਕਾਰਨ ਪੂਰੇ ਪਰਿਵਾਰ ਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।