ਜੈੱਟਸਟਾਰ ਤੇ ਕਵਾਂਟਸ ‘ਮੈਗਾ ਸੇਲ’ ਤਹਿਤ ਦੇ ਰਹੀਆਂ $29 ਵਿੱਚ ਹਵਾਈ ਟਿਕਟਾਂ ਤੇ ਬੋਨਸ ਪੁਆਇੰਟ

NZ Punjabi NewsNZ Punjabi News
ਜੈੱਟਸਟਾਰ ਤੇ ਕਵਾਂਟਸ ‘ਮੈਗਾ ਸੇਲ’ ਤਹਿਤ ਦੇ ਰਹੀਆਂ $29 ਵਿੱਚ ਹਵਾਈ ਟਿਕਟਾਂ ਤੇ ਬੋਨਸ ਪੁਆਇੰਟ
ਆਕਲੈਂਡ - ਕਵਾਂਟਸ ਏਅਰਲਾਈਨ ਨੇ ਰਿਕਾਰਡ ਕਾਰੋਬਾਰੀ ਲਾਭ ਐਲਾਨੇ ਜਾਣ ਵਾਲੇ ਦਿਨ ਹੀ ਗ੍ਰਾਹਕਾਂ ਦਾ ਸ਼ੁਕਰਾਨਾ ਅਦਾ ਕਰਨ ਲਈ ਗ੍ਰਾਹਕਾਂ ਨੂੰ ਬੋਨਸ ਪੁਆਇੰਟ ਦੇਣ ਦਾ ਐਲਾਨ ਕੀਤਾ ਹੈ।ਬੀਤੇ ਦਿਨੀਂ ਐਲਾਨੀ ਗਈ ਮੈਗਾ ਸੇਲ ਤਹਿਤ ਇੱਕ ਬਿਲੀਅਨ ਤੋਂ ਵਧੇਰੇ ਕੁਆਂਟਸ ਪੁਆਇੰਟ ਗ੍ਰਾਹਕਾਂ ਨੂੰ ਵੰਡੇ ਜਾਣਗੇ, ਇਹ ਪੁਆਇੰਟ ਉਨ੍ਹਾਂ ਗ੍ਰਾਹਕਾਂ ਨੂੰ ਵੀ ਮਿਲਣਗੇ, ਜਿਨ੍ਹਾਂ ਨੇ ਬੀਤੇ 12 ਮਹੀਨਿਆਂ ਵਿੱਚ ਭਾਂਵੇ ਇੱਕ ਵਾਰ ਹੀ ਸਫਰ ਕੀਤਾ ਹੋਏ।ਦੂਜੇ ਪਾਸੇ ਜੈੱਟਸਟਾਰ ਵੀ ਕਈ ਸਫਰ ਦੇ ਕਿਰਾਇਆਂ ਦੇ ਅੱਧੇ ਮੁੱਲ ਕਰ ਰਹੀ ਹੈ ਇਸ ਵਿੱਚ $29 ਦੇ ਘਰੇਲੂ ਏਅਰਫੇਅਰ ਵੀ ਸ਼ਾਮਿਲ ਹਨ।ਇਹ ਦੋਨੋਂ ਆਫਰਾਂ ਲੋਕਲ ਤੇ ਅੰਤਰਰਾਸ਼ਟਰੀ ਦੋਨੋਂ ਹੀ ਉਡਾਣਾ 'ਤੇ ਮਿਲਣਗੀਆਂ। ਵਧੇਰੇ ਜਾਣਕਾਰੀ ਲਈ ਕਵਾਂਟਸ ਤੇ ਜੈੱਟਸਟਾਰ ਦੀਆਂ ਵੈਬਸਾਈਟ ਵੀਜ਼ੀਟ ਕੀਤੀਆਂ ਜਾ ਸਕਦੀਆਂ ਹਨ।