ਪੰਜਾਬੀ ਡਰਾਈਵਰ ਨੇ ਮਹਿਲਾ ਯਾਤਰੀ ਨਾਲ ਯੋਣ ਅਪਰਾਧ ਕਰਨ ਦੇ ਦੋਸ਼ ਕਬੂਲੇ, ਹੋਈ ਸਜਾ
ਆਕਲੈਂਡ - ਗੋਲਡ ਕੋਸਟ ਦੇ ਰਹਿਣ ਵਾਲੇ ਸਾਬਕਾ ਡਰਾਈਵਰ ਅਜੈ ਸਿੰਘ (੨੬) ਨੇ ਆਪਣੀ ਹੀ ਮਹਿਲਾ ਯਾਤਰੀ ਨਾਲ ਯੋਣ ਅਪਰਾਧ ਕਰਨ ਦੇ ਦੋਸ਼ ਕਬੂਲ ਲਏ ਹਨ। ਇਸ ਕਾਰੇ ਨੂੰ ਉਸਨੇ ਬੀਤੇ ਸਾਲ ੨੬ ਦਸੰਬਰ ਨੂੰ ਅੰਜਾਮ ਦਿੱਤਾ ਸੀ।ਇਸ ਕਾਰੇ ਨੂੰ ਉਸਨੇ ਆਪਣੀ ਗੱਡੀ ਵਿੱਚ ਹੀ ਅੰਜਾਮ ਦਿੱਤਾ ਸੀ।ਅਜੈ ਸਿੰਘ ਨੂੰ ਇਸ ਮਾਮਲੇ ਵਿੱਚ ੧੫੦ ਘੰਟੇ ਲਈ ਕਮਿਊਨਿਟੀ ਸਰਵਿਸ ਦੀ ਸਜਾ ਐਲਾਨੀ ਗਈ ਹੈ ਤੇ ਉਸਦੀ ਕਨਵੀਕਸ਼ਨ ਨੂੰ ਰਿਕਾਰਡ ਨਹੀਂ ਕੀਤਾ ਗਿਆ ਹੈ ਤਾਂ ਜੋ ਉਸਨੂੰ ਕੰਮ ਲੱਭਣ ਵਿੱਚ ਕੋਈ ਦਿੱਕਤ ਨਾ ਰਹੇ।ਦਰਅਸਲ ਇਸ ਘਟਨਾ ਨੂੰ ਅੰਜਾਮ ਦੇਣ ਕਾਰਨ ਅਜੈ ਦਾ ਟੈਕਸੀ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਤੇ ਉਸਤੋਂ ਬਾਅਦ ਉਸਨੂੰ ਕੰਮ ਲੱਭਣ ਵਿੱਚ ਕਾਫੀ ਦਿੱਕਤ ਹੋ ਰਹੀ ਸੀ, ਨਤੀਜੇ ਵਜੋਂ ਆਰਥਿਕ ਪੱਖੋਂ ਉਸਨੂੰ ਆਪਣੇ ਦੋਸਤਾਂ 'ਤੇ ਆਸ਼ਰਿਤ ਹੋਣਾ ਪਿਆ। ਉਸਨੂੰ ਭਵਿੱਖ ਵਿੱਚ ਚੰਗਾ ਕੰਮ ਮਿਲ ਜਾਏ, ਇਸ ਲਈ ਉਸਦੀ ਕਨਵੀਕਸ਼ਨ ਨੂੰ ਰਿਕਾਰਡ ਨਾ ਕਰਨ ਦੀ ਗੁਜਾਰਿਸ਼ ਅਦਾਲਤ ਵਿੱਚ ਕੀਤੀ ਗਈ ਸੀ।