ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ

NZ Punjabi NewsNZ Punjabi News
ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ
ਆਕਲੈਂਡ - ਦੱਖਣੀ ਆਸਟ੍ਰੇਲੀਆ ਦੇ ਪੋਰਟ ਅਗਸਟਾ ਵਿਖੇ ਬੀਤੀ 7 ਜੁਲਾਈ ਨੂੰ ਵਾਪਰੇ ਇੱਕ ਹਾਦਸੇ ਵਿੱਚ ਗਗਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਦੀ ਮੌਤ ਦਾ ਕਾਰਨ ਇੱਕ ਬੇਕਾਬੂ ਬੱਸ ਬਣੀ, ਜੋ ਇੱਕ ਕਾਰ ਪਾਰਕ ਵਿੱਚ ਜਾ ਵੜੀ ਸੀ, ਜਿੱਥੇ ਗਗਨਦੀਪ ਸਿੰਘ ਪੈਦਲ ਜਾ ਰਿਹਾ ਸੀ। ਗਗਨਦੀਪ ਸਿੰਘ ਨੂੰ ਬੱਸ ਵਲੋਂ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਗਗਨਦੀਪ ਸਿੰਘ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ। ਬੱਸ ਦੇ ਰੁਕਣ ਤੋਂ ਪਹਿਲਾਂ ਬੱਸ ਵਲੋਂ ਕਈ ਗੱਡੀਆਂ ਨੂੰ ਵੀ ਨੁਕਸਾਨਿਆ ਗਿਆ ਸੀ।