ਮਾਂ ਨੇ ਪੁੱਤ ਦੀ ਡਿਪੋਰਟੇਸ਼ਨ ਰੋਕਣ ਲਈ ਲਾਈ ਗੁਹਾਰ !

NZ Punjabi NewsNZ Punjabi News
ਮਾਂ ਨੇ ਪੁੱਤ ਦੀ ਡਿਪੋਰਟੇਸ਼ਨ ਰੋਕਣ ਲਈ ਲਾਈ ਗੁਹਾਰ !
ਆਕਲੈਂਡ - ਸ਼੍ਰੀ ਲੰਕਾ ਮੂਲ਼ ਦੀ ਰੀਟਾ ਅਰੁਲਰੁਬਨ ਦੇ ਪਤੀ 2011 ਵਿੱਚ ਘਰੇਲੂ ਯੁੱਧ ਦੌਰਾਨ ਮਾਰੇ ਗਏ ਸਨ, ਹਿੰਸਾ ਭਰੇ ਮਾਹੌਲ ਵਿੱਚ ਜਾਨ ਬਚਾਉਣ ਲਈ ਰੀਟਾ 2012 ਵਿੱਚ ਸ਼੍ਰੀ ਲੰਕਾ ਛੱਡ ਕਿਸ਼ਤੀ ਰਾਂਹੀ ਰੀਟਾ ਆਸਟ੍ਰੇਲੀਆ ਪੁੱਜੀ। ਹਲਾਤਾਂ ਦੀ ਮਜਬੂਰੀ ਕਾਰਨ ਰੀਟਾ ਆਪਣੇ 13 ਸਾਲਾ ਪੁੱਤ ਡਿਕਸਟਨ ਨੂੰ ਉਸਦੀ ਦਾਦੀ ਕੋਲ ਛੱਡ ਆਈ ਸੀ।2016 ਵਿੱਚ ਡਿਕਸਟਨ ਨੇ ਵੀਜਾ ਅਪਲਾਈ ਕੀਤਾ, ਪਰ ਉਸਨੂੰ ਵੀਜਾ ਨਹੀਂ ਦਿੱਤਾ ਗਿਆ। 2019 ਵਿੱਚ ਡਿਕਸਟਨ ਨੇ ਜਾਅਲੀ ਪਹਿਚਾਣ ਨਾਲ ਆਸਟ੍ਰੇਲੀਆ ਵਿੱਚ ਪ੍ਰਵੇਸ਼ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਆਸਟ੍ਰੇਲੀਆ ਤਾਂ ਪੁੱਜ ਗਿਆ ਪਰ ਤੱਦ ਤੋਂ ਹੀ ਮੈਲਬੋਰਨ ਵਿੱਚ ਨਜਰਬੰਦ ਹੈ, ਜਲਦ ਹੀ ਡਿਕਸਟਨ ਨੂੰ ਡਿਪੋਰਟ ਕੀਤੇ ਜਾਣ ਦੀ ਖਬਰ ਹੈ।ਰੀਟਾ ਨੂੰ ਹੁਣ ਸਥਾਈ ਨਿਵਾਸ ਤਾਂ ਮਿਲ ਗਿਆ ਹੈ, ਪਰ ਉਹ ਆਪਣੇ ਪੁੱਤ ਨੂੰ ਸਪਾਂਸਰ ਕਰਨ ਦੇ ਯੋਗ ਨਹੀਂ ਹੈ ਤੇ ਇਸੇ ਲਈ ਹੁਣ ਰੀਟਾ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਗੁਹਾਰ ਲਾਈ ਹੈ ਕਿ ਉਹ ਉਸਦੇ ਪੁੱਤ ਡਿਕਸਟਨ ਦੀ ਡਿਪੋਰਟੇਸ਼ਨ ਰੋਕਣ, ਕਿਉਂਕਿ ਜੇ ਡਿਕਸਟਨ ਵਾਪਿਸ ਸ਼੍ਰੀ ਲੰਕਾ ਪੁੱਜਦਾ ਹੈ ਤਾਂ ਉੱਥੇ ਉਸਦੀ ਜਾਨ ਨੂੰ ਖਤਰਾ ਹੋ ਸਕਦਾ ਹੈ।