ਮਾਪਿਆਂ ਨੂੰ ਤਸਵੀਰਾਂ ਵਿੱਚ ਹੀ ਦੇਖਣ ਜੋਗੇ ਰਹਿ ਗਏ ਆਸਟ੍ਰੇਲੀਆ ਰਹਿੰਦੇ ਪ੍ਰਵਾਸੀ

NZ Punjabi NewsNZ Punjabi News
ਮਾਪਿਆਂ ਨੂੰ ਤਸਵੀਰਾਂ ਵਿੱਚ ਹੀ ਦੇਖਣ ਜੋਗੇ ਰਹਿ ਗਏ ਆਸਟ੍ਰੇਲੀਆ ਰਹਿੰਦੇ ਪ੍ਰਵਾਸੀ
ਆਕਲੈਂਡ - ਬਜੁਰਗ ਮਾਪਿਆਂ ਨੂੰ ਆਪਣੇ ਕੋਲ ਪੱਕੇ ਤੌਰ 'ਤੇ ਰੱਖਣ ਦੀ ਖੁਆਇਸ਼ ਆਸਟ੍ਰੇਲੀਆ ਰਹਿੰਦੇ ਪ੍ਰਵਾਸੀਆਂ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। 'ਸਾਰਾ' ਵਰਗਿਆਂ ਨੂੰ 8 ਸਾਲ ਦਾ ਲੰਬੀ ਉਡੀਕ ਕਰਨੀ ਪਈ ਆਪਣੇ ਮਾਪਿਆਂ ਨੂੰ ਯੂਕੇ ਤੋਂ ਆਸਟ੍ਰੇਲੀਆ ਪੱਕੇ ਤੌਰ 'ਤੇ ਬੁਲਾਉਣ ਲਈ ਤੇ ਕਈਆਂ ਦੇ ਮਾਪੇ ਹੀ ਇੰਤਜਾਰ ਕਰਦੇ-ਕਰਦੇ ਇਸ ਜਹਾਨੋਂ ਤੁਰ ਗਏ।ਹੁਣ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਪੈਰੇਂਟ ਵੀਜਾ ਕੈਟੇਗਰੀ ਵਿੱਚ ਪ੍ਰਵਾਸੀਆਂ ਵਲੋਂ ਵੱਡੇ ਪੱਧਰ 'ਤੇ ਬਦਲਾਵਾਂ ਦੀ ਮੰਗ ਕੀਤੀ ਜਾ ਰਹੀ ਹੈ।ਆਂਕੜੇ ਦੱਸਦੇ ਹਨ ਕਿ ਪੈਰੇਂਟ ਵੀਜਾ ਸ਼੍ਰੇਣੀ ਲਈ 137,000 ਤੋਂ ਵਧੇਰੇ ਐਪਲੀਕੇਸ਼ਨਾਂ ਇਸ ਵੇਲੇ ਪ੍ਰੋਸੈਸਿੰਗ ਦੇ ਇੰਤਜਾਰ ਵਿੱਚ ਹਨ, ਜਦਕਿ ਕੋਟਾ ਸਿਰਫ 8500 ਦਾ ਹੀ ਰੱਖਿਆ ਹੋਇਆ ਹੈ।ਪੈਰੇਂਟ ਵੀਜਾ ਸ਼੍ਰੇਣੀ ਦੇ ਬੈਕਲੋਗ ਨੂੰ ਖਤਮ ਕਰਨ ਲਈ ਲਾਟਰੀ ਸਿਸਟਮ ਦੀ ਸ਼ੁਰੂਆਤ ਦੇ ਨਾਲ ਮਾਪਿਆਂ ਦੇ ਲਈ ਵਧੇਰੇ ਕਿਫਾਇਤੀ ਪਰ ਥੋੜੇ ਸਮੇਂ ਲਈ ਠਹਿਰਣ ਦਾ ਨਵਾਂ ਅਸਥਾਈ ਵੀਜਾ ਸ਼ੁਰੂ ਕਰਨ ਦੀ ਮੰਗ ਹੋ ਰਹੀ ਹੈ, ਪਰ ਇਹ ਮੰਗ ਪੂਰੀ ਕਦੋਂ ਹੋਏਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।