ਯਾਤਰੀਆਂ ਦੇ ਹੱਕਾਂ ਦੀ ਰਾਖੀ ਲਈ ਸਰਕਾਰ ਦਾ ਫੈਸਲਾ
ਆਕਲੈਂਡ - ਕੁਈਨਜ਼ਲੈਂਡ ਦੇ ਟੈਕਸੀ ਡਰਾਈਵਰਾਂ ਨੂੰ ਨਵੇਂ ਨਿਯਮਾਂ ਤਹਿਤ ਹਰ ਤਰ੍ਹਾਂ ਦੀ ਯਾਤਰਾ ਦੌਰਾਨ ਮੀਟਰ ਚਾਲੂ ਰੱਖਣ ਦਾ ਨਵਾਂ ਨਿਯਮ ਮੰਨਣਾ ਪਏਗਾ। ਅਜਿਹਾ ਇਸ ਲਈ ਤਾਂ ਜੋ ਯਾਤਰੀਆਂ ਨੂੰ ਓਵਰਚਾਰਜ ਨਾ ਕੀਤਾ ਜਾ ਸਕੇ।ਜੇਕਰ ਯਾਤਰੀ ਨੇ ਭਾੜਾ ਉੱਕਾ-ਮੁੱਕਾ ਕਰ ਵੀ ਲਿਆ ਹੈ ਤਾਂ ਵੀ ਮੀਟਰ ਚਾਲੂ ਰੱਖਣਾ ਲਾਜਮੀ ਹੋਏਗਾ। ਬੀਤੇ ਮਹੀਨੇ ਸੂਬਾ ਸਰਕਾਰ ਨੇ 2 ਨਵੀਆਂ ਰੈਗੁਲੇਸ਼ਨਾਂ ਨੂੰ ਮਾਨਤਾ ਦਿੱਤੀ ਸੀ। ਇਸ ਤਹਿਤ ਜੇ ਟੈਕਸੀ ਡਰਾਈਵਰਾਂ ਨਿਯਮਾਂ ਦੀ ਅਣਦੇਖੀ ਕਰਦਿਆਂ ਜਾਂ ਯਾਤਰੀ ਨੂੰ ਓਵਰਚਾਰਜ ਕਰਦਿਆਂ ਕਾਬੂ ਆਏ ਤਾਂ ਉਨ੍ਹਾਂ ਨੂੰ $3096 ਦਾ ਜੁਰਮਾਨਾ ਜਾਂ $309 ਦਾ ਪਨੈਲਟੀ ਇਨਫਰੀਜਮੈਂਟ ਨੋਟਿਸ ਜਾਰੀ ਕੀਤਾ ਜਾਏਗਾ।ਇਹ ਨਵਾਂ ਨਿਯਮ ਅਕਤੂਬਰ ਤੋਂ ਲਾਗੂ ਹੋਏਗਾ।ਟ੍ਰਾਂਸਪੋਰਟ ਐਂਡ ਮੈਨ ਰੋਡਜ਼ ਦੇ ਬੁਲਾਰੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਯਾਤਰਾ ਲਈ ਮੈਕਸੀਮਮ ਫੇਅਰ ਮੀਟਰ 'ਤੇ ਦਿਖਾਏ ਜਾਣ ਨਾਲ ਯਾਤਰੀ ਇਸ ਗੱਲ ਨੂੰ ਸੁਨਿਸ਼ਚਿਤ ਕਰ ਸਕੇਗਾ ਕਿ ਉਸਨੂੰ ਟੈਕਸੀ ਡਰਾਈਵਰ ਵਲੋਂ ਓਵਰਚਾਰਜ ਨਹੀਂ ਕੀਤਾ ਜਾ ਰਿਹਾ ਹੈ।