ਵੀਜਾ ਵਧਣ ਦੇ ਬਾਵਜੂਦ ਅਜੇ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਪਰਮਿੰਦਰ ਸਿੰਘ ਦਾ ਪਰਿਵਾਰ!

NZ Punjabi NewsNZ Punjabi News
ਵੀਜਾ ਵਧਣ ਦੇ ਬਾਵਜੂਦ ਅਜੇ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਪਰਮਿੰਦਰ ਸਿੰਘ ਦਾ ਪਰਿਵਾਰ!
ਆਕਲੈਂਡ - ਆਸਟ੍ਰੇਲੀਆ ਦੇ ਗੋਲਡ ਕੋਸਟ ਰਹਿੰਦਾ ਪਰਮਿੰਦਰ ਸਿੰਘ ਦਾ ਪਰਿਵਾਰ ਜੋ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਿਹਾ ਸੀ, ਵਲੋਂ ਪਾਈ ਪਟੀਸ਼ਨ ਤੋਂ ਬਾਅਦ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਜ਼ ਨੇ ਪਰਮਿੰਦਰ ਸਿੰਘ ਅਤੇ ਉਸਦੇ ਪਰਿਵਾਰ ਦਾ ਵੀਜਾ ਤਾਂ 30 ਸਤੰਬਰ ਤੱਕ ਵਧਾ ਦਿੱਤਾ ਸੀ, ਇਹ ਵੀਜਾ ਬਿਨ੍ਹਾਂ ਕੰਮ ਦੇ ਅਧਿਕਾਰਾਂ ਤੋਂ ਸੀ।ਪਰਮਿੰਦਰ ਸਿੰਘ ਤੋਂ ਕੁਝ ਕਾਗਜਾਤਾਂ ਦੀ ਮੰਗ ਵੀ ਕੀਤੀ ਗਈ ਸੀ, ਜੋ ਪਰਮਿੰਦਰ ਸਿੰਘ ਨੇ ਸਬਮਿਟ ਕਰ ਦਿੱਤੇ ਸਨ, ਪਰ ਕਈ ਹਫਤਿਆਂ ਦੇ ਗੁਜਰਣ ਦੇ ਬਾਵਜੂਦ ਅਜੇ ਤੱਕ ਪਰਮਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਪੱਕੇ ਤੌਰ 'ਤੇ ਆਸਟ੍ਰੇਲੀਆ ਰਹਿਣ ਦੇ ਫੈਸਲੇ ਦਾ ਕੋਈ ਨਤੀਜਾ ਨਹੀਂ ਲਿਆ ਗਿਆ ਹੈ।ਪਰਮਿੰਦਰ ਸਿੰਘ ਅਤੇ ਉਸਦੇ ਪਰਿਵਾਰ ਲਈ ਇਹ ਸਭ ਬਹੁਤ ਪ੍ਰੇਸ਼ਾਨੀ ਅਤੇ ਮਾਨਸਿਕ ਤਣਾਅ ਭਰਿਆ ਹੈ ਅਤੇ ਪਰਮਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਉਸਦੀ ਪਟੀਸ਼ਨ ਨੂੰ ਸ਼ੇਅਰ ਕਰਨ ਦੀ ਬੇਨਤੀ ਕੀਤੀ ਹੈ, ਜੋ ਕਿ ਇਸ ਲੰਿਕ 'ਤੇ ਪਈ ਹੈ।