ਸਮੁੰਦਰੀ ਕੰਢੇ ‘ਤੇ ਤੈਰਾਕੀ ਕਰਨ ਗਏ ਭਾਰਤੀ ਨੌਜਵਾਨ ਦੀ ਹੋਈ ਮੌਤ
ਆਕਲੈਂਡ - ਰਾਬਿਨ ਕਾਦੀਆਂ ਜੋ ਕਿ ਆਸਟ੍ਰੇਲੀਆ ਵਿੱਚ ਸਟੱਡੀ ਵੀਜੇ 'ਤੇ ਆਇਆ ਹੋਇਆ ਸੀ, ਦੀ ਸਿਡਨੀ ਦੇ ਨਾਰਥ ਕਰਲ ਬੀਚ 'ਤੇ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਹੈ।ਜਿਸ ਦਿਨ ਇਹ ਹਾਦਸਾ ਵਾਪਰਿਆ ਰਾਬਿਨ ਆਪਣੇ ਦੋਸਤਾਂ ਨਾਲ ਕੰਢੇ ਤੇ ਤੈਰਾਕੀ ਕਰ ਰਿਹਾ ਸੀ, ਪਰ ਅਚਾਨਕ ਆਈਆਂ ਤੇਜ ਲਹਿਰਾਂ ਰਾਬਿਨ ਨੂੰ ਡੂੰਘੇ ਸਮੁੰਦਰ ਵੱਲ ਲੈ ਗਈਆਂ, ਉਸਦੇ ਦੋਸਤ ਤਾਂ ਕਿਸੇ ਤਰੀਕੇ ਬਾਹਰ ਆ ਗਏ, ਪਰ ਰਾਬਿਨ ਨਾ ਆ ਸਕਿਆ।ਲਾਈਫ ਗਾਰਡਾਂ ਵਲੋਂ ਵੀ ਰਾਬਿਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਚਾ ਨੇ ਸਕੇ।ਦੱਸਦੀਏ ਕਿ ਅਕਸਰ ਹੀ ਗਰਮੀਆਂ ਦੇ ਦਿਨਾਂ ਵਿੱਚ ਭਾਰਤੀ ਨੌਜਵਾਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਇਸੇ ਲਈ ਪਾਣੀ ਦੇ ਕਿਸੇ ਵੀ ਮੁਹਾਣੇ ਦੇ ਨਜਦੀਕ ਜਾਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲਓ ਕਿ ਤੁਹਾਨੂੰ ਤੈਰਾਕੀ ਆਉਂਦੀ ਹੈ ਜਾਂ ਨਹੀਂ।