$1 ਮਿਲੀਅਨ ਮੁੱਲ ਦੀ ਇਨਾਮੀ ਰਾਸ਼ੀ ਨੂੰ ਚੈੱਕ ਕਰਨ ਲਈ ਜੋੜੇ ਨੇ ਲਾਇਆ ਇੱਕ ਮਹੀਨਾ, ਗਲਵਜ਼ ਵਿੱਚੋਂ ਲੱਭੀ ਇਨਾਮੀ ਟਿਕਟ
ਆਕਲੈਂਡ - ਗੱਡੀ ਵਿੱਚ ਰੱਖੇ ਜਾਣ ਵਾਲੇ ਗਲਵਜ਼ ਬਾਕਸ ਵਿੱਚ ਜੇ ਕੋਈ $1 ਮਿਲੀਅਨ ਮੁੱਲ ਦੀ ਇਨਾਮੀ ਰਾਸ਼ੀ ਰੱਖਦਾ ਹੈ ਤਾਂ ਸੱਚਮੁੱਚ ਹੈਰਾਨਗੀ ਦੀ ਗੱਲ ਹੈ। ਪਰ ਅਜਿਹਾ ਕੀਤਾ ਹੈ ਨਾਰਥ ਆਈਲੈਂਡ ਦੇ ਇੱਕ ਜੋੜੇ ਨੇ ਜਿਨ੍ਹਾਂ ਨੇ ਲੋਟੋ ਦੀ $1 ਮਿਲੀਅਨ ਮੁੱਲ ਦੀ ਟਿਕਟ ਨੂੰ ਗਲਵਜ਼ ਵਿੱਚ ਹੀ ਪਈ ਰਹਿਣ ਦਿੱਤੀ। ਜੋੜੇ ਨੇ ਟਿਕਟ ਡੁਨੇਡਿਨ ਤੋਂ ਖ੍ਰੀਦੀ ਸੀ ਤੇ ਘਰ ਵਾਪਿਸ ਪੁੱਜਣ 'ਤੇ ਉਹ ਵਿਅਸਤ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਟਿਕਟ ਚੈੱਕ ਕਰਨ ਦਾ ਸਮਾਂ ਨਹੀਂ ਲੱਗਾ।ਅਚਾਨਕ ਇੱਕ ਦਿਨ ਜਦੋਂ ਦੋਨੋਂ ਜਣੇ ਸਨੈਕਸ ਲੈਣ ਸੁਪਰਮਾਰਕੀਟ ਜਾ ਰਹੇ ਸਨ ਤਾਂ ਗਲਵਜ਼ ਵਿੱਚੋਂ ਮਹਿਲਾ ਨੂੰ ਲੋਟੋ ਟਿਕਟ ਮਿਲੀ ਅਤੇ ਫਿਰ ਇਨ੍ਹਾਂ ਨੇ ਇਹ ਟਿਕਟ ਚੈੱਕ ਕੀਤੀ।