ਆਕਲੈਂਡ ਵਿੱਚ 2 ਥਾਵਾਂ ‘ਤੇ ਹੋਈ ਸ਼ੂਟਿੰਗ, ਕਾਰ ਵਿੱਚੋਂ ਅਨਜਾਣ ਸ਼ਖਸ ਨੇ ਚਲਾਈਆਂ ਗੋਲੀਆਂ

NZ Punjabi NewsNZ Punjabi News
ਆਕਲੈਂਡ ਵਿੱਚ 2 ਥਾਵਾਂ ‘ਤੇ ਹੋਈ ਸ਼ੂਟਿੰਗ, ਕਾਰ ਵਿੱਚੋਂ ਅਨਜਾਣ ਸ਼ਖਸ ਨੇ ਚਲਾਈਆਂ ਗੋਲੀਆਂ
ਆਕਲੈਂਡ - ਆਕਲੈਂਡ ਵਿੱਚ ਅੱਜ ਸ਼ਾਮ 2 ਵੱਖੋ-ਵੱਖ ਥਾਵਾਂ 'ਤੇ ਕਿਸੇ ਅਨਜਾਣ ਸ਼ਖਸ ਵਲੋਂ ਗੋਲੀਆਂ ਚਲਾਏ ਜਾਣ ਦੀ ਖਬਰ ਹੈ। ਇਹ ਗੋਲੀਆਂ ਚੱਲਣ ਦੀ ਘਟਨਾ ਐਪਸਨ ਦੇ ਮੈਰੀਵੀਲੇ ਐਵੇਨਿਊ ਵਿਖੇ 7.15 ਵਜੇ ਸ਼ਾਮ, ਅਤੇ ਹਿਲਜ਼ਬੋਰੋ ਦੇ ਸਿਕਲਿੱਫ ਰੋਡ 'ਤੇ 7.30 ਵਜੇ ਸ਼ਾਮ ਨੂੰ ਚੱਲੀਆਂ ਹਨ।ਗੋਲੀਆਂ ਚਲਾਉਣ ਵਾਲਾ ਸ਼ਖਸ ਇੱਕ ਕਾਰ ਵਿੱਚ ਸੀ, ਜਿਸ ਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ।ਸੀ ਆਈ ਬੀ ਇਸ ਵੇਲੇ ਮੌਕੇ 'ਤੇ ਹੈ ਅਤੇ ਦੋਸ਼ੀ ਦੀ ਭਾਲ ਕਰ ਰਹੀ ਹੈ।