ਆਕਲੈਂਡ ਸੀ ਬੀ ਡੀ ਵਿੱਚ ਗੈਸ ਲੀਕ ਤੋਂ ਬਾਅਦ ਇਲਾਕਾ ਕਰਵਾਇਆ ਗਿਆ ਖਾਲੀ

NZ Punjabi NewsNZ Punjabi News
ਆਕਲੈਂਡ ਸੀ ਬੀ ਡੀ ਵਿੱਚ ਗੈਸ ਲੀਕ ਤੋਂ ਬਾਅਦ ਇਲਾਕਾ ਕਰਵਾਇਆ ਗਿਆ ਖਾਲੀ
ਆਕਲੈਂਡ - ਫਾਇਰ ਐਂਡ ਐਮਰਜੈਂਸੀ ਵਿਭਾਗ ਵਲੋਂ ਆਕਲੈਂਡ ਸੀਬੀਡੀ ਵਿੱਚ ਹੋਈ ਗੈਸ ਲੀਕ ਦੀ ਘਟਨਾ ਤੋਂ ਬਾਅਦ ਕਈ ਇਲਾਕਿਆਂ ਨੂੰ ਖਾਲੀ ਕਰਵਾਏ ਜਾਣ ਦੀ ਖਬਰ ਹੈ।ਐਫ ਈ ਐਨ ਜੈਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਹਰ ਇਮਾਰਤ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਉਸ ਵਿੱਚ ਗੈਸ ਹੈ ਜਾਂ ਨਹੀਂ।ਇਹ ਗੈਸ ਲੀਕ ਦੀ ਘਟਨਾ ਅੱਜ ਕਸਟਮਜ਼ ਸਟਰੀਟ ਈਜ਼ਟ ਅਤੇ ਗੋਰ ਸਟਰੀਟ ਦੇ ਵਿਚਾਲੇ ਵਾਪਰੀ ਦੱਸੀ ਜਾ ਰਹੀ ਹੈ।ਇਸ ਗੈਸ ਦੀ ਗੰਧ ਬੰਨਸੇਨ ਬਰਨਰ ਵਰਗੀ ਲੱਗ ਰਹੀ ਸੀ, ਜੋ ਕਿ ਜਵਲਨਸ਼ੀਲ ਗੈਸਾਂ ਪ੍ਰੋਪੈਨ, ਬਿਊਟੇਨ ਅਤੇ ਮੀਥੇਨ ਗੈਸ ਵਿੱਚ ਹੁੰਦੀ ਹੈ।