ਕੁਈਨ ਸਟਰੀਟ ਕਤਲ ਕਾਂਡ ਦੇ ਦੋਸ਼ੀ ਦੀ ਭਾਲ ਵਿੱਚ ਹਥਿਆਰਬੰਦ ਪੁਲਿਸ ਵਲੋਂ ਛਾਪੇਮਾਰੀ

NZ Punjabi NewsNZ Punjabi News
ਕੁਈਨ ਸਟਰੀਟ ਕਤਲ ਕਾਂਡ ਦੇ ਦੋਸ਼ੀ ਦੀ ਭਾਲ ਵਿੱਚ ਹਥਿਆਰਬੰਦ ਪੁਲਿਸ ਵਲੋਂ ਛਾਪੇਮਾਰੀ
ਆਕਲੈਂਡ - ਬੀਤੀ 6 ਅਗਸਤ ਨੂੰ ਆਕਲੈਂਡ ਦੇ ਕੁਈਨ ਸਟਰੀਟ ਵਿਖੇ ਦਿਨ-ਦਿਹਾੜੇ ਗੋਲੀਬਾਰੀ ਕਰਕੇ ਇੱਕ ਮਹਿਲਾ ਅਤੇ ਨੌਜਵਾਨ ਨੂੰ ਗੰਭੀਰ ਜਖਮੀ ਕਰਨ ਫਰਾਰ ਹੋਏ 24 ਸਾਲਾ ਦਰਿਉਸ਼ ਤਲਾਗੀ ਦੀ ਭਾਲ ਅਜੇ ਵੀ ਲਗਾਤਾਰ ਜਾਰੀ ਹੈ। ਹਮਲੇ ਵਿੱਚ ਜਖਮੀ ਨੌਜਵਾਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਦੋਸ਼ੀ ਨੌਜਵਾਨ ਦੀ ਭਾਲ ਲਈ ਅੱਜ ਹਥਿਆਰਬੰਦ ਪੁਲਿਸ ਵਲੋਂ ਆਕਲੈਂਡ ਦੀ ਇੱਕ ਪ੍ਰਾਪਰਟੀ 'ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਰਿਹਾਇਸ਼ੀ ਪ੍ਰਾਪਰਟੀ ਮਾਉਂਟ ਵਲੰਿਗਟਨ ਦੇ ਮੌਂਗਾਰਾਈ ਵਿਖੇ ਸਥਿਤ ਹੈ।ਡਿਟੈਕਟਿਵ ਸੀਨੀਅਰ ਸਾਰਜੇਂਟ ਕਰੇਗ ਬੋਲਗਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਛਾਪੇਮਾਰੀ ਦੌਰਾਨ ਇੱਕ ਰਾਈਫਲ, ਗੋਲੀਆਂ ਤੇ ਕੈਨੇਬਿਸ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਦੋਸ਼ੀ ਨੌਜਵਾਨ ਦੀ ਇੱਕ ਮਹਿਲਾ ਮਿੱਤਰ ਦੀ ਵੀ ਭਾਲ ਹੈ। ਰਿਹਾਇਸ਼ੀ ਪ੍ਰਾਪਰਟੀ ਤੋਂ ਪੁਲਿਸ ਨੂੰ ਦੋਸ਼ੀ ਨੌਜਵਾਨ ਤਾਂ ਨਹੀਂ ਮਿਲਿਆ, ਪਰ ਇੱਕ ਹੋਰ ਨੌਜਵਾਨ ਨੂੰ ਗੈਰਕਾਨੂੰਨੀ ਹਥਿਆਰ ਰੱਖਣ ਤੇ ਕੈਨੇਬਿਸ ਰੱਖਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ।