ਕੂਰੀਅਰ ਰਾਂਹੀ ਨਿਊਜੀਲੈਂਡ ਅਫੀਮ ਭੇਜਣ ਦੀ ਕੋਸ਼ਿਸ਼ ਵਿੱਚ ਭਾਰਤੀ ਨੌਜਵਾਨ ਚੜਿਆ ਪੁਲਿਸ ਅੜਿੱਕੇ

NZ Punjabi NewsNZ Punjabi News
ਕੂਰੀਅਰ ਰਾਂਹੀ ਨਿਊਜੀਲੈਂਡ ਅਫੀਮ ਭੇਜਣ ਦੀ ਕੋਸ਼ਿਸ਼ ਵਿੱਚ ਭਾਰਤੀ ਨੌਜਵਾਨ ਚੜਿਆ ਪੁਲਿਸ ਅੜਿੱਕੇ
ਆਕਲੈਂਡ - ਭਾਰਤ ਤੋਂ ਨਿਊਜੀਲੈਂਡ ਵਿੱਚ ਅਫੀਮ ਭੇਜਣ ਦੀ ਕੋਸ਼ਿਸ਼ ਦੌਰਾਨ ਇੱਕ ਨੌਜਵਾਨ ਦੀ ਗ੍ਰਿਫਤਾਰੀ ਪੁਲਿਸ ਵਲੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਨਾਮ ਦੇ ਜਲੰਧਰ ਨਾਲ ਸਬੰਧਤ ਨੌਜਵਾਨ ਨੇ ਡੀ ਐਚ ਐਲ ਕੂਰੀਅਰ ਰਾਂਹੀ ਇੱਕ ਕੂਰੀਅਰ ਨਿਊਜੀਲੈਂਡ ਦੇ ਪਤੇ 'ਤੇ ਭੇਜਣ ਦੀ ਕੋਸ਼ਿਸ਼ ਕੀਤੀ। ਇਸ ਪੈਕੇਜ ਵਿੱਚ ਮੈਕ-ਅੱਪ ਦੇ ਸਮਾਨ ਦੇ ਨਾਲ ਇੱਕ ਕਿਲੋ ਅਫੀਮ ਸੀ।ਕੂਰੀਅਰ ਕੰਪਨੀ ਦੇ ਮੁਲਾਜਮ ਨੂੰ ਸਕੈਨਿੰਗ ਦੌਰਾਨ ਜਦੋਂ ਪੈਕੇਜ ਵਿੱਚ ਮੌਜੂਦ ਸਮਾਨ 'ਤੇ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਪੈਕੇਜ ਖੋਲਕੇ ਦੇਖੇ ਜਾਣ ਤੋਂ ਬਾਅਦ ਉਸ ਵਿੱਚੋਂ ਇੱਕ ਕਿਲੋ ਦੇ ਕਰੀਬ ਅਫੀਮ ਨਿੱਕਲੀ।ਪ੍ਰਗਟ ਸਿੰਘ ਵਲੋਂ ਇਹ ਪੈਕੇਜ ਲੁਧਿਆਣਾ ਤੋਂ ਕੂਰੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਪੁਲਿਸ ਦੀ ਛਾਣਬੀਣ ਵਿੱਚ ਸਾਹਮਣੇ ਆਏਗਾ ਕਿ ਪ੍ਰਗਟ ਸਿੰਘ ਪਹਿਲਾਂ ਵੀ ਇਸ ਢੰਗ ਰਾਂਹੀ ਤਸਕਰੀ ਕਰ ਚੁੱਕਾ ਹੈ ਜਾਂ ਨਹੀਂ।