ਡੁਨੇਡਿਨ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ 2 ਜਣਿਆਂ ਦੀ ਹੋਈ ਮੌਤ, 3 ਜਣੇ ਗੰਭੀਰ ਜਖਮੀ
ਆਕਲੈਂਡ - ਡੁਨੇਡਿਨ ਦੇ ਦੱਖਣੀ ਹਿੱਸੇ ਵੱਲ ਵਾਪਰੇ ਇੱਕ ਬਹੁਤ ਹੀ ਭਿਆਨਕ ਹਾਦਸੇ ਵਿੱਚ 2 ਜਣਿਆਂ ਦੇ ਮਾਰੇ ਜਾਣ, 3 ਜਣਿਆਂ ਦੇ ਗੰਭੀਰ ਜਖਮੀ ਅਤੇ ਇੱਕ ਹੋਰ ਦੇ ਜਖਮੀ ਹੋਣ ਦੀ ਖਬਰ ਹੈ।ਹਾਦਸਾ ਅੱਜ ਦੁਪਹਿਰੇ 12.17 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ ਤੇ ਹਾਦਸਾ ਟਿਟਰੀ ਰੋਡ ਤੇ ਬੰਗਾਰਡਸ ਰੋਡ ਦੇ ਵਿਚਾਲੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸਾ 2 ਵੱਖੋ-ਵੱਖ ਵਾਹਨਾ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਕਰਕੇ ਵਾਪਰਿਆ ਹੈ।ਮੌਕੇ 'ਤੇ ਮੱਦਦ ਲਈ 2 ਹੈਲੀਕਾਪਟਰ, ਤਿੰਨ ਐਂਬੂਲੈਂਸ ਤੇ 2 ਰੈਪਿਡ ਰਿਸਪਾਂਸ ਵਹੀਕਲ ਪੁੱਜੇ ਦੱਸੇ ਜਾ ਰਹੇ ਹਨ। ਜਖਮੀਆਂ ਵਿੱਚੋਂ 2 ਜਣਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।