ਨਿਊਜੀਲੈਂਡ ਦੇ ਵਪਾਰ ਮੰਤਰੀ ਦਰਜਨਾਂ ਕਾਰੋਬਾਰੀਆਂ ਨਾਲ ਜਾ ਰਹੇ ਭਾਰਤ ਫੇਰੀ ‘ਤੇ

NZ Punjabi NewsNZ Punjabi News
ਨਿਊਜੀਲੈਂਡ ਦੇ ਵਪਾਰ ਮੰਤਰੀ ਦਰਜਨਾਂ ਕਾਰੋਬਾਰੀਆਂ ਨਾਲ ਜਾ ਰਹੇ ਭਾਰਤ ਫੇਰੀ ‘ਤੇ
ਆਕਲੈਂਡ (ਹਰਪ੍ਰਤਿ ਸਿੰਘ) - ਨਿਊਜੀਲੈਂਡ ਦੇ ਟਰੇਡ ਅਤੇ ਐਕਸਪੋਰਟ ਗਰੌਥ ਮਨਿਸਟਰ ਡੇਮਿਨ ਓ'ਕੋਨਰ 27 ਅਗਸਤ ਨੂੰ ਆਪਣੀ ਭਾਰਤ ਫੇਰੀ 'ਤੇ ਜਾ ਰਹੇ ਹਨ ਅਤੇ ਇਸ ਮੌਕੇ ਉਨ੍ਹਾਂ ਨਾਲ ਕਰੀਬ 50 ਕਾਰੋਬਾਰੀਆਂ ਦਾ ਇੱਕ ਵਿਸ਼ੇਸ਼ ਦਲ ਵੀ ਹੋਏਗਾ।ਡੇਮਿਨ ਓ'ਕੋਨਰ ਨਵੰਬਰ 2020 ਤੋਂ ਆਪਣਾ ਇਹ ਪੋਰਟਫੋਲੀਓ ਸੰਭਾਲ ਰਹੇ ਹਨ। ਆਪਣੀ ਭਾਰਤ ਫੇਰੀ ਨੂੰ ਲੈਕੇ ਡੇਮਿਨ ਬਹੁਤ ਉਤਸ਼ਾਹਿਤ ਹਨ। ਇਹ ਉਨ੍ਹਾਂ ਦੀ ਦੂਜੀ ਭਾਰਤ ਫੇਰੀ ਹੋਏਗੀ।ਉਨ੍ਹਾਂ ਭਾਰਤ-ਨਿਊਜੀਲੈਂਡ ਦੇ ਸਬੰਧਾਂ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਕਾਫੀ ਮਜਬੂਤ ਸਬੰਧ ਹਨ।ਉਨ੍ਹਾਂ ਦੱਸਿਆ ਕਿ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਇਸ ਵੇਲੇ $2.5 ਬਿਲੀਅਨ ਦਾ ਕਾਰੋਬਾਰ ਹੋ ਰਿਹਾ ਹੈ ਤੇ ਇਸ ਫੇਰੀ ਤੋਂ ਬਾਅਦ ਇਸ ਕਾਰੋਬਾਰ ਦੇ ਹੋਰ ਵਧਣ ਦੀ ਆਸ ਹੈ। ਐਗਰੀਕਲਚਰ ਅਤੇ ਹੋਟੀਕਲਚਰ ਦੇ ਖੇਤਰ ਇਸ ਫੇਰੀ ਦੌਰਾਨ ਗੱਲਬਾਤ ਦਾ ਅਹਿਮ ਮੁੱਦਾ ਰਹਿਣਗੇ।