ਨਿਊਜੀਲੈਂਡ ਦੇ ਸਭ ਤੋਂ ਮਹਿੰਗੇ ਟਾਊਨ ਵਿੱਚ ਗਾਰਡਨ ਸ਼ੈੱਡ ਵੀ ਮਿਲ ਰਹੇ $450 ਪ੍ਰਤੀ ਹਫਤੇ ਦੇ ਕਿਰਾਏ ‘ਤੇ

NZ Punjabi NewsNZ Punjabi News
ਨਿਊਜੀਲੈਂਡ ਦੇ ਸਭ ਤੋਂ ਮਹਿੰਗੇ ਟਾਊਨ ਵਿੱਚ ਗਾਰਡਨ ਸ਼ੈੱਡ ਵੀ ਮਿਲ ਰਹੇ $450 ਪ੍ਰਤੀ ਹਫਤੇ ਦੇ ਕਿਰਾਏ ‘ਤੇ
ਆਕਲੈਂਡ - ਲਗਾਤਾਰ ਵੱਧ ਰਹੇ ਕਿਰਾਇਆਂ ਦੇ ਨਿਊਜੀਲੈਂਡ ਵਿੱਚ ਕੀ ਹਾਲ ਹਨ, ਇਹ ਬੇਅ ਆਫ ਪਲੈਂਟੀ ਨਾਲ ਸਬੰਧਤ ਇੱਕ ਕਿਰਾਏ ਦੇ ਇਸ਼ਤਿਹਾਰ ਤੋਂ ਪਤਾ ਲੱਗ ਸਕਦਾ ਹੈ, ਜਿੱਥੇ ਇੱਕ ਗਾਰਡਨ ਸ਼ੈੱਡ ਜਿਸਨੂੰ 'ਪ੍ਰਾਈਵੇਟ ਤੇ ਕੁਆਇਟ' ਕਹਿ ਕਿ ਪ੍ਰਮੋਟ ਕੀਤਾ ਗਿਆ ਹੈ, $450 ਪ੍ਰਤੀ ਹਫਤੇ 'ਤੇ ਕਿਰਾਏ ਲਈ ਦਿੱਤਾ ਜਾ ਰਿਹਾ ਹੈ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਨਾ ਤਾਂ ਬਾਥਰੂਮ ਹੈ, ਨਾ ਹੀ ਪਾਣੀ ਦੀ ਸੁਵਿਧਾ ਤੇ ਨਾ ਹੀ ਹੀਟਿੰਗ ਦੀ।ਟੌਰੰਗਾ ਇਸ ਵੇਲੇ ਨਿਊਜੀਲੈਂਡ ਦੀ ਸਭ ਤੋਂ ਮਹਿੰਗੀ ਕਿਰਾਏ ਦੀ ਥਾਂ ਬਣਦਾ ਜਾ ਰਿਹਾ ਹੈ।ਹੈਰਾਨੀ ਦੀ ਗੱਲ ਹੈ ਕਿ ਅਜਿਹੀ ਹਾਲਤ ਵਿੱਚ ਵੀ ਇਸਨੂੰ ਕਿਰਾਏ 'ਤੇ ਲੈਣ ਲਈ ਮਾਲਕਣ ਜੂਡੀ ਰੈਂਡਲ ਨੂੰ ਕਈ ਕਾਲਾਂ ਆ ਚੁੱਕੀਆਂ ਹਨ। ਇਸ ਸ਼ੈੱਡ ਵਿੱਚ ਬੈੱਡ, ਮਾਈਕ੍ਰੋਵੈਵ, ਕਿਚਨਵੇਅਰ ਦਾ ਸਮਾਨ ਜਰੂਰ ਕਿਰਾਏਦਾਰ ਨੂੰ ਸੁਵਿਧਾ ਵਜੋਂ ਮਿਲ ਜਾਏਗਾ।