ਪਾਲਮਰਸਟਨ ਨਾਰਥ ਵਿਖੇ ਹਿੰਸਕ ਲੁੱਟ ਦੀ ਵਾਰਦਾਤ ਦੌਰਾਨ 2 ਜਣੇ ਹੋਏ ਗੰਭੀਰ ਜਖਮੀ

NZ Punjabi NewsNZ Punjabi News
ਪਾਲਮਰਸਟਨ ਨਾਰਥ ਵਿਖੇ ਹਿੰਸਕ ਲੁੱਟ ਦੀ ਵਾਰਦਾਤ ਦੌਰਾਨ 2 ਜਣੇ ਹੋਏ ਗੰਭੀਰ ਜਖਮੀ
ਆਕਲੈਂਡ - ਪਾਲਮਰਸਟਨ ਨਾਰਥ ਦੇ ਟਰੇਮੇਨੇ ਐਵੇਨਿਊ ਦੇ ਇੱਕ ਕਾਰੋਬਾਰ ਵਿਖੇ ਬੀਤੀ ਰਾਤ 10.20 ਦੇ ਕਰੀਬ ਵਾਪਰੀ ਲੁੱਟ ਦੀ ਘਟਨਾ ਵਿੱਚ 2 ਲੁਟੇਰਿਆਂ ਦੇ ਜਖਮੀ ਹੋਣ ਦੀ ਖਬਰ ਹੈ। 3 ਲੁਟੇਰੇ ਉਕਤ ਕਾਰੋਬਾਰ ਵਿੱਚ ਪਿਸਤੌਲ ਸਮੇਤ ਪੁੱਜੇ ਸਨ ਤੇ ਮੌਕੇ 'ਤੇ ਪੁੱਜ ਲੁਟੇਰਿਆਂ ਨੇ ਮੌਜੂਦ ਸਟਾਫ ਮੈਂਬਰਾਂ ਤੋਂ ਨਕਦੀ ਦੀ ਮੰਗ ਕੀਤੀ।ਲੁੱਟ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਗੱਡੀ ਵਿੱਚ ਭੱਜਦੇ ਹੋਏ ਇਨ੍ਹਾਂ ਨੂੰ ਪੁਲਿਸ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੁਟੇਰਿਆਂ ਦੀ ਗੱਡੀ ਬੇਕਾਬੂ ਹੁੰਦੀ ਹੋਈ ਇੱਕ ਪਾਰਕ ਕੀਤੀ ਗੱਡੀ ਵਿੱਚ ਜਾ ਵੱਜੀ। ਜਿਸ ਵਿੱਚ 2 ਲੁਟੇਰੇ ਗੰਭੀਰ ਜਖਮੀ ਹੋ ਗਏ ਤੇ ਉਸਤੋਂ ਬਾਅਦ ਦੋਨਾਂ ਨੂੰ ਹੀ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੂੰ ਲੁੱਟ ਨਾਲ ਸਬੰਧਤ ਸਮਾਨ ਗੱਡੀ ਵਿੱਚੋਂ ਮਿਲ ਗਿਆ ਹੈ ਅਤੇ ਅਗਲੀ ਛਾਣਬੀਣ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ।