ਯੁਕਰੇਨ ਤੋਂ ਆਏ ਸ਼ਰਨਾਰਥੀਆਂ ਲਈ ਰੈਜੀਡੈਂਸੀ ਪਾਥਵੇਅ ਸ਼ੁਰੂ ਕੀਤੇ ਜਾਣ ਤੋਂ ਬਾਅਦ ਧੱਕੇ ਖਾ ਰਹੇ ਪ੍ਰਵਾਸੀਆਂ ਨੇ ਵੀ ਸੁਖਾਲੇ ਰੈਜੀਡੈਂਸੀ ਪਾਥਵੇਅ ਦੀ ਕੀਤੀ ਮੰਗ

NZ Punjabi NewsNZ Punjabi News
ਯੁਕਰੇਨ ਤੋਂ ਆਏ ਸ਼ਰਨਾਰਥੀਆਂ ਲਈ ਰੈਜੀਡੈਂਸੀ ਪਾਥਵੇਅ ਸ਼ੁਰੂ ਕੀਤੇ ਜਾਣ ਤੋਂ ਬਾਅਦ ਧੱਕੇ ਖਾ ਰਹੇ ਪ੍ਰਵਾਸੀਆਂ ਨੇ ਵੀ ਸੁਖਾਲੇ ਰੈਜੀਡੈਂਸੀ ਪਾਥਵੇਅ ਦੀ ਕੀਤੀ ਮੰਗ
ਆਕਲੈਂਡ - ਯੁਕਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਨਿਊਜੀਲੈਂਡ ਪੱਕਿਆ ਕਰਨ ਲਈ ਨਿਊਜੀਲੈਂਡ ਸਰਕਾਰ ਨੇ ਰੈਜੀਡੈਂਸੀ ਪਾਥਵੇਅ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਖਬਰ ਤੋਂ ਨਿਊਜੀਲੈਂਡ ਵੱਸਦਾ ਯੁਕਰੇਨੀਅਨ ਭਾਈਚਾਰਾ ਬਹੁਤ ਖੁਸ਼ ਹੈ।ਇਸ ਫੈਸਲੇ ਤੋਂ ਬਾਅਦ ਦੁਨੀਆਂ ਦੇ ਦੂਜੇ ਦੇਸ਼ਾਂ ਤੋਂ ਨਿਊਜੀਲੈਂਡ ਆਏ ਪ੍ਰਵਾਸੀ ਖਾਸਕਰ ਏਸ਼ੀਆਈ ਦੇਸ਼ਾਂ ਨਾਲ ਸਬੰਧਤ ਨਿਊਜੀਲੈਂਡ ਰਹਿੰਦੇ ਪ੍ਰਵਾਸੀ ਆਪਣੇ ਆਪ ਨੂੰ ਸਰਕਾਰ ਵਲੋਂ ਭੁਲਾ ਦਿੱਤਾ ਗਿਆ ਮਹਿਸੂਸ ਕਰ ਰਹੇ ਹਨ ਤੇ ਇਨ੍ਹਾਂ ਪ੍ਰਵਾਸੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਲਈ ਵੀ ਸਰਕਾਰ ਨਿਊਜੀਲੈਂਡ ਪੱਕੇ ਹੋਣ ਲਈ ਰੈਜੀਡੈਂਸੀ ਪਾਥਵੇਅ ਸ਼ੁਰੂ ਕਰੇ।ਇਸ ਮੰਗ ਨੂੰ ਲੈਕੇ ਦਰਜਨਾਂ ਪ੍ਰਵਾਸੀ ਅੱਜ ਲੇਬਰ ਐਮ ਪੀ ਪ੍ਰਿੰਯਕਾ ਰਾਧਾਕ੍ਰਿਸ਼ਨਨ ਦੇ ਦਫਤਰ ਅੱਗੇ ਇੱਕਠੇ ਹੋਏ, ਜੋ ਕਿ ਅਸੋਸ਼ੀਏਟ ਮਨਿਸਟਰ ਫਾਰ ਵਰਕਪਲੇਸ ਰਿਲੈਸ਼ਨਜ਼ ਹਨ। ਪ੍ਰਵਾਸੀਆਂ ਨੇ ਮੰਗ ਕੀਤੀ ਕਿ ਸੋਸ਼ਣ ਦਾ ਸ਼ਿਕਾਰ ਹੁੰਦੇ ਪ੍ਰਵਾਸੀਆਂ ਲਈ ਵੀ ਸੁਖਾਲੀ ਰੈਜੀਡੈਂਸੀ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਤਾਂ ਜੋ ਪ੍ਰਵਾਸੀਆਂ ਦਾ ਸੋਸ਼ਣ ਖਤਮ ਹੋ ਸਕੇ।