ਯੂਕਰੇਨ - ਰੂਸ ਜੰਗ ਤੋਂ ਬੱਚਕੇ ਨਿਊਜੀਲੈਂਡ ਪੁੱਜੇ ਸ਼ਰਨਾਰਥੀਆਂ ਨੂੰ ਪੱਕੇ ਕਰਨ ਲਈ ਨਵੀਂ ਰੈਜੀਡੈਂਸੀ ਯੋਜਨਾ ਦਾ ਐਲਾਨ

NZ Punjabi NewsNZ Punjabi News
ਯੂਕਰੇਨ - ਰੂਸ ਜੰਗ ਤੋਂ ਬੱਚਕੇ ਨਿਊਜੀਲੈਂਡ ਪੁੱਜੇ ਸ਼ਰਨਾਰਥੀਆਂ ਨੂੰ ਪੱਕੇ ਕਰਨ ਲਈ ਨਵੀਂ ਰੈਜੀਡੈਂਸੀ ਯੋਜਨਾ ਦਾ ਐਲਾਨ
ਆਕਲੈਂਡ - ਯੂਕਰੇਨ - ਰੂਸ ਜੰਗ ਤੋਂ ਬੱਚਕੇ ਨਿਊਜੀਲੈਂਡ ਪੁੱਜੇ ਯੂਕਰੇਨ ਦੇ ਨਾਗਰਿਕਾਂ ਲਈ ਨਿਊਜੀਲੈਂਡ ਸਰਕਾਰ ਵਲੋਂ ਨਵੇਂ ਰੈਜੀਡੈਂਸੀ ਪਾਥਵੇਅ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਨਿਊਜੀਲੈਂਡ ਪੁੱਜਣ ਵਾਲੇ ਉਨ੍ਹਾਂ ਯੂਕਰੇਨ ਵਾਸੀਆਂ ਨੂੰ ਇਸ ਵੀਜਾਸ਼੍ਰੇਣੀ ਤਹਿਤ ਪੱਕੇ ਹੋਣ ਦਾ ਮੌਕਾ ਮਿਲੇਗਾ, ਜੋ ਅਗਲੇ ਸਾਲ 15 ਮਾਰਚ ਤੱਕ ਸਪੈਸ਼ਲ ਯੂਕਰੇਨ ਵੀਜਾ ਤਹਿਤ ਨਿਊਜੀਲੈਂਡ ਪੁੱਜਣਗੇ।15 ਮਾਰਚ 2022 ਤੋਂ ਹੁਣ ਤੱਕ 1500 ਤੋਂ ਵਧੇਰੇ ਅਜਿਹੇ ਵੀਜੇ ਜਾਰੀ ਕੀਤੇ ਜਾ ਚੁੱਕੇ ਹਨ।ਰੈਜੀਡੈਂਸੀ ਅਪਲਾਈ ਕਰਨ ਲਈ ਪ੍ਰਾਰਥੀ ਨੂੰ ਸਿਰਫ ਮੈਡੀਕਲ ਸਰਟੀਫਿਕੇਟ, ਸਧਾਰਨ ਕਰੈਕਟਰ ਸਰਟੀਫਿਕੇਟ ਅਤੇ ਕੁਝ ਆਈਡੈਂਟੀਟੀ ਚੈੱਕ ਹੀ ਲੋੜੀਂਦੇ ਹੋਣਗੇ।ਪ੍ਰਾਰਥੀ ਕੋਲੋਂ $1200 ਦੀ ਰੈਜੀਡੈਂਸੀ ਐਪਲੀਕੇਸ਼ਨ ਫੀਸ ਵੀ ਉਗਰਾਹੀ ਜਾਏਗੀ, ਪਰ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਟੈਕਸ ਨਹੀਂ ਲਿਆ ਜਾਏਗਾ ਅਤੇ ਨਾ ਹੀ ਇੰਗਲਿਸ਼ ਲੈਂਗੁਏਜ ਟੈਸਟ ਜਰੂਰੀ ਹੋਏਗਾ। ਕਿਸੇ ਵੀ ਤਰ੍ਹਾਂ ਦੇ ਫੰਡ ਦਿਖਾਉਣ ਜਾਂ ਸਪਾਂਸਰਸ਼ਿਪ ਦੀ ਜਰੂਰਤ ਨਹੀਂ ਹੋਏਗੀ।