ਹਰਿਆਣਾ ਫੈਡਰੇਸ਼ਨ ਨੇ ਸਲਾਨਾ ਇਵੈਂਟ ਲਈ ਜਾਰੀ ਕੀਤਾ ਇਵੈਂਟ ਦਾ ਪੋਸਟਰ
ਆਕਲੈਂਡ - ਹਰਿਆਣਾ ਫੈਡਰੇਸ਼ਨ ਵਲੋਂ ਇਸ ਸਾਲ ਦਿਵਾਲੀ ਅਤੇ ਹਰਿਆਣਾ ਡੇਅ ਮੌਕੇ ਆਕਲੈਂਡ ਵਿੱਚ ਕਰਵਾਈ ਜਾਣ ਵਾਲੀ ਸਲਾਨਾ ਇਵੈਂਟ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਹ ਮੈਗਾ ਇਵੈਂਟ 22 ਅਕਤੂਬਰ ਨੂੰ ਕਰਵਾਈ ਜਾਣੀ ਹੈ।ਬੀਤੇ ਸਾਲ ਇਵੈਂਟ ਦੇ ਵੱਡੇ ਪੱਧਰ 'ਤੇ ਸਫਲ ਹੋਣ ਤੋਂ ਬਾਅਦ ਇਸ ਸਾਲ ਇਵੈਂਟ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਟੋਪ ਦੇ ਇੰਟਰਨੈਸ਼ਨਲ ਹਰਿਆਣਵੀ ਆਰਟੀਸਟ ਕੇ ਡੀ, ਖਾਸਾ ਆਲਾ ਚਾਹੜ, ਰਾਖੀ ਲੋਚਬ, ਰੇਸ਼ਮ ਸਿੰਘ ਅਨਮੋਲ ਬੁਲਾਏ ਜਾ ਰਹੇ ਹਨ।ਇਸ ਤੋਂ ਇਲਾਵਾ ਹਰਿਆਣਵੀ ਵਿਰਸੇ ਨੂੰ ਪੇਸ਼ ਕਰਦੀਆਂ ਹੋਰ ਕਈ ਐਕਟੀਵਿਟੀਆਂ ਵੀ ਇਵੈਂਟ ਮੌਕੇ ਹੋਣਗੀਆਂ। ਟਿਕਟ ਦਾ ਮੁੱਲ $10 ਰੱਖਿਆ ਗਿਆ ਹੈ।ਇਸ ਇਵੈਂਟ ਦਾ ਪੋਸਟਰ ਜਾਰੀ ਕਰਨ ਮੌਕੇ ਹਰਿਆਣਾ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਸਮੇਤ ਕਰਮਜੀਤ ਚੀਮਾ, ਗੁਰਬਾਜ ਮੱਲ, ਗੁਰਪਾਲ ਸਿੱਧੂ, ਰਵੀ ਘਾਂਗਸ, ਅਭਿਸ਼ੇਕ ਦਹੀਆ, ਵਿਕਾਸ ਦਹੀਆ, ਸੰਦੀਫ ਦਹੀਆ, ਅਨੀਲ ਅਹਿਲਾਵਤ, ਵਕੀਲ ਸਿੰਘ, ਮਨੀਸ਼, ਅਮਰਜੀਤ, ਜਗਦੀਪ, ਤਜਿੰਦਰ ਚੀਮਾ, ਪਰਗਟ ਵਿਰਕ, ਜਤਿੰਦਰ ਵਿਰਕ, ਨਿਰਮਲ ਵਿਰਕ, ਸਤਿੰਦਰ, ਮੁਖਤਿਆਰ, ਸਿਮਰਜੀਤ ਸੱਗੂ, ਹਰਜੋਤ ਭੱਟੀ, ਮਲਕੀਤ ਚੀਮਾ, ਮਿਲਾਪ ਵਿਰਕ ਵਿਕਾਸ ਕਪੂਰ ਮੌਜੂਦ ਰਹੇ।