ਮੈਲਬੌਰਨ ਵਿੱਚ ਕਰਾਏ ਪ੍ਰੋਗਰਾਮ ਸਾਵਣ ਕਵੀਨ ਦੇ ਗਰੈਂਡ ਫਿਨਾਲੇ ਵਿੱਚ ਮੁਟਿਆਰਾਂ ਨੇ ਸਿਰਜੀ ਜਾਦੂਮਈ ਸ਼ਾਮ ।

NZ Punjabi NewsNZ Punjabi News
ਮੈਲਬੌਰਨ ਵਿੱਚ ਕਰਾਏ ਪ੍ਰੋਗਰਾਮ ਸਾਵਣ ਕਵੀਨ ਦੇ ਗਰੈਂਡ ਫਿਨਾਲੇ ਵਿੱਚ ਮੁਟਿਆਰਾਂ ਨੇ ਸਿਰਜੀ ਜਾਦੂਮਈ ਸ਼ਾਮ ।
ਮੈਲਬੌਰਨ : 28 ਅਗਸਤ ( ਸੁਖਜੀਤ ਸਿੰਘ ਔਲਖ ) ਮੈਲਬੌਰਨ ਵਿੱਚ ਐਚ ਐਮ ਡਿਜ਼ਾਇਨਰ ( ਰੰਧਾਵਾਂ ਭੈਣਾਂ ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਨ ਕੁਵੀਨ ਦਾ ਸ਼ਾਨਦਾਰ ਗਰੈਂਡ ਫਾਈਨਲ 27 ਅਗਸਤ 2023 ਨੂੰ ਸਪਰਿੰਗਵੇਲ ਸਿਟੀ ਹਾਲ ਵਿੱਚ ਕਰਵਾਇਆ ਗਿਆ ਜਿਸਨੂੰ ਐਕਮੇ ਇਮੀਗ੍ਰੇਸ਼ਨ ਅਤੇ ਬੱਲ ਪ੍ਰੋਡਕਸ਼ਨ ਨੇ ਪੇਸ਼ ਕੀਤਾ ।ਐਚ ਐਮ ਡਿਜ਼ਾਇਨਰ ਤੋਂ ਰੰਧਾਵਾ ਭੈਣਾਂ, ਹਰਜੋਤ ਰੰਧਾਵਾ ਆਹਲੂਵਾਲੀਆ ਅਤੇ ਮਨਦੀਪ ਰੰਧਾਵਾ ਕਾਹਲੋਂ, ਕਈ ਵਰ੍ਹਿਆਂ ਤੋਂ ਮੈਲਬੌਰਨ ਵਿੱਚ ਸੱਭਿਆਚਾਰਕ ਗਤੀਵਿਧੀਆਂ ਧੂਮ‌ਧਾਮ ਕਰਵਾਉਣ ਲਈ ਮਸ਼ਹੂਰ ਹਨ ।ਸਾਵਣ ਕੁਵੀਨ 2023 ਦਾ ਗਰੈਂਡ ਫਾਈਨਲ ਪਹਿਲੇ ਸਾਰੇ ਪੜਾਵਾਂ ਨੂੰ ਪਾਰ ਕਰਦਾ ਬਹੁਤ ਸ਼ਾਨਦਾਰ ਰਿਹਾ । ਦਰਸ਼ਕਾਂ ਦੇ ਭਰਵੇਂ ਹੁੰਗਾਰੇ ਨਾਲ ਇਸ ਗਰੈਂਡ ਫਾਈਨਲ ਦੇ ਨਤੀਜੇ ਜ਼ਬਰਦਸਤ ਰਹੇ ਜਿਸ ਵਿੱਚ ਮਿਸ ਕਿਰਨ ਸੇਖੋਂ ਮਿਸ ਸਾਵਨ ਕੁਵੀਨ 2023 ਚੁਣੀ ਗਈ ਅਤੇ ਮਿਸਿਜ਼ ਜਤਿੰਦਰ ਕੌਰ ਜਟਾਣਾ ਮਿਸਿਜ਼ ਸਾਵਨ ਕੁਵੀਨ 2023 ਬਣੀ । ਇਸ ਤੋਂ ਬਿਨਾਂ ਮਿਸ ਗਗਨਦੀਪ ਕੌਰ ਅਤੇ ਮਿਸਿਜ਼ ਚਰਨਦੀਪ ਕੌਰ ਤੀਰਥੀ ਉਪ ਵਿਜੇਤਾ ਬਣੀਆ । ਜੱਜ ਦੀ ਭੂਮਿਕਾ ਵਿੱਚ ਸਰਬਪ੍ਰੀਤ ਸਿੰਘ ਗਿੱਲ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ ਸਿੰਘ ਅਤੇ ਕੁਲਦੀਪ ਕੌਰ ਨੇ ਬਹੁਤ ਬਾਰੀਕੀ ਨਾਲ ਅਧਿਐਨ ਅਤੇ ਵਿਚਾਰ ਕਰਕੇ ਆਖ਼ਰੀ ਨਤੀਜੇ ਬਹੁਤ ਪਾਰਦਰਸ਼ੀ ਤਰੀਕੇ ਨਾਲ ਤਿਆਰ ਕੀਤੇ । ਢੋਲ ਦੇ ਡੱਗੇ ਤੇ ਸਾਰੀ ਟੀਮ ਹਰਜੋਤ ਰੰਧਾਵਾ, ਮਨਦੀਪ ਰੰਧਾਵਾ, ਰੂਬੀ ਸਿੰਘ, ਜੀਵਨਜੋਤ ਸਿੰਘ ਕਾਹਲੋਂ , ਅਜੈਪਾਲ ਸਿੰਘ ਆਹਲੂਵਾਲੀਆ, ਬਲਜੀਤ ਫਰਵਾਲੀ , ਕੋਮਲਦੀਪ ਮਾਨ, ਮਧੂ ਤਨਹਾ, ਗੁਲਸ਼ਨ ਗੋਰਾਇਆਂ , ਕੁਲਜੀਤ ਕੌਰ ਗ਼ਜ਼ਲ, ਹਿਨਾ ਕੱਕੜ , ਨਵਦੀਪ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਸ਼ੈਰੀ ਸੇਖੋਂ ਨੇ ਕੈਟਵਾਕ ਕੀਤੀ ਜਿਸਦੀ ਸੋ਼ਅ ਸਟੌਪਰ ਮਾਡਲ ਰੋਜ਼ ਕੌਰ ਬਾਵਾ ਸੀ । ਇਸ ਵਰ੍ਹੇ ਇੱਕ ਨਵੀਂ ਸ਼ੁਰੂਆਤ ਕਰਦਿਆਂ ਇਸ ਸਾਲ ਦੇ ਅਚੀਵਮੈਂਟ ਅਵਾਰਡ ਸਤਿੰਦਰ ਚਾਵਲਾ, ਦੀਪਕ ਬਾਵਾ, ਬਲਵਿੰਦਰ ਲਾਲੀ, ਅਮਰਦੀਪ ਕੌਰ , ਬਿਕਰਮ ਸਿੰਘ ਸੇਖੋਂ ਅਤੇ ਪ੍ਰੀਤ ਖਿੰਡਾ ਨੂੰ ਪੰਜਾਬੀ ਲਈ ਕੀਤੀਆਂ ਸੇਵਾਵਾਂ ਬਦਲੇ ਦਿੱਤੇ ਗਏ । ਮੰਚ ਸੰਚਾਲਨ ਕਰਦਿਆਂ ਰਮਾ ਸੇਖੋਂ , ਦਿਲਜੀਤ ਸਿੱਧੂ ਅਤੇ ਰੂਬੀ ਕੌਰ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਿਆ । ਅਖੀਰ ਤੇ ਹਰਜੋਤ ਰੰਧਾਵਾ ਅਤੇ ਮਨਦੀਪ ਰੰਧਾਵਾ ਨੇ ਪੂਰੀ ਸਾਵਣ ਕੁਵੀਨ ਟੀਮ‌ ਨਾਲ ਹਾਜ਼ਿਰ ਹੋਏ ਸਾਰੇ ਸਪਾਂਸਰਜ਼ , ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਵਰ੍ਹੇ ਇਸਤੋਂ ਵੀ ਸ਼ਾਨਦਾਰ ਅਤੇ ਵੱਡਾ ਸਾਵਣ ਕੁਈਨ ਮੁਕਾਬਲਾ ਕਰਾਉਣ ਦੇ ਵਾਅਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ।